Saturday, September 24, 2011

Guru Nanak in Himaalaya


ਸਤਿਗੁਰੁ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹਿਮਾਲੇ ਦੀ ਯਾਤਰਾ ਪਿਛਲੇ ਬ੍ਲਾਗ http://gurunanakinhimalaya.blogspot.com/ ਵਿਚ ਅਧੀ ਹੀ ਲਿਖੀ ਗਈ ਸੀ ---ਬਾਕੀ ਦੀ ਇਸ ਬ੍ਲਾਗ ਵਿਚ ਲਿਖੀ ਹੈ, ਕਿਰਪਾ ਕਰਕੇ ਇਸ ਤੋਂ ਅਗੇ ਇਥੇ ਪੜੋ ..........
------------------------------------------------------------------------
ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਹਿਮਾਲੇ ਯਾਤਰਾ ਕਰਦੇ ਹੋਏ ਰਿਸ਼ੀ ਕਾਗ ਭੂਸ਼ੁੰਡ ਨੂ ਵੀ ਮਿਲੇ ਸੀ, ਤੇ ਇਸ ਰਿਸ਼ੀ ਦਾ ਸਥਾਨ ਵੀ ਹੇਮਕੁੰਟ ਸਾਹਿਬ ਜੀ ਦੇ ਕੋਲ ਹੀ ਹੈ, ਇਥੇ ਇਕ ਪਵਿਤਰ ਸਰੋਵਰ ਹੈ ਜਿਸ ਨੂ ਕਾਗ ਭੂਸ਼ੁੰਡ ਤਾਲ ਕਿਹਾ ਜਾਂਦਾ ਹੈ, ਵੇਖੋ ਬ੍ਲਾਗ http://gurunanakathemkunt.blogspot.com/
----------------------------------------------------------------------------

ਕਬਿ ਕਲ ਸੁਜਸ ਗਾਵਹੁ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ !! ਅੰਗ ੧੩੮੯ !!

ਜਿਵੇਂ ਗੁਰੂ ਸਾਹਿਬ ਜੀ ਦੀ ਸਤੁਤੀ ਕਰਦਿਆਂ ਭੱਟ ਕਵੀ ਕਲ ਨੇ ਕਿਹਾ ਹੈ ਕਿ ਹਿੰਦੁਸਤਾਨ ਦੇ ਲੋਕੀ ਉਸਨੁ ਗੁਰੂ ਨਾਨਕਕਹਿੰਦੇ ਨੇ,ਤਿੱਬਤੀ ਉਸ ਨੂ 'ਲਾਮਾ' ਕਹਿੰਦੇ ਨੇ, ਉਸਦੇ ਮਨਣ ਵਾਲੇ ਦੂਜੇ ਮੁਲਕਾਂ ਦੇ ਵਾਸੀ ਉਸਨੁ ਪਿਆਰ ਅਤੇਸਤਿਕਾਰ ਦਿੰਦੇ ਹੋਏ ਆਪਣਾ ਸੰਤ ਯਾਪੀਰ ਕਹਿੰਦੇ ਨੇ ਪਰ ਸਭ ਨੇ ਹੀ ਗੁਰੂ ਨਾਨਕ ਨੂ ਆਪਣੇ ਪੀਰਾਂ ਯਾ ਪੈਗ੍ਮ੍ਬਰਾਂ ਯਾਸੰਤਾ ਦੇ ਤੁੱਲ ਜਾਣਿਆ ਹੈ ! ਇਸੇ ਵਾਸਤੇ ਸ੍ਰੀ ਲੰਕਾ ਵਿਚ ਓਹ'ਨਾਨਕਬੁਧ' ਹੈ, ਨਾਨਕ ਪੀਰ ਹੈ, ਪੀਰ ਬਾਬਾ ਨਾਨਕ ਹੈ,ਯਾ ਫਿਰ 'ਬਾਲ ਗੁੰਦਰੀ' ਵੀ ਹੈ ਯਾ ਕਿਤੇ ਓਹ 'ਪੀਰ--ਹਿੰਦ ਹੈ' , ਅਤੇ ਜਿਸ ਨੂਅਰਬ ਮੁਲਕਾਂ ਵਿਚ ਹਜਰਤ--ਮਜੀਦਬਾਬਾ ਨਾਨਕ ਫ਼ਕ਼ੀਰ ਔਲੀਆ ਵੀ ਕਿਹਾ ਜਾਂਦਾ ਹੈ !

ਰੂਸੀ ਅਤੇ ਅਫਗਾਨੀ ਇਲਾਕਿਆਂ ਵਿਚ ਉਸ ਨੂ ਸਤਿਕਾਰ ਨਾਲ 'ਵਲੀ ਹਿੰਦ ਬਾਬਾ ਨਾਨਕ' ਕਹਿੰਦੇ ਨੇ, ਚੀਨ, ਮੰਗੋਲੀਆਅਤੇ ਵਿਯਤਨਾਮ ਵਿਚ ਉਸਨੁ 'ਭੂਸਾ ਨਾਨਕ' ਕਿਹਾ ਜਾਂਦਾ ਹੈ, ਜਿਥੋਂ ਤਕ ਹਿਮਾਲਯ ਦੇ ਉੱਚੇ ਪਹਾੜਾਂ ਦੀ ਗਲ ਹੈ ਤਾਂਭੁਟਾਨ, ਨੇਪਾਲ, ਸਿਕਿਮ ਅਤੇ ਅਸਾਮ ਆਦਿਕ ਇਲਾਕਿਆਂ ਵਿਚ ਬੜੇ ਹੀ ਸਤਿਕਾਰ ਨਾਲ ਉਸਨੁ 'ਰਿਮ੍ਪੋਚੇ' ਯਾ'ਰਿਮ੍ਪੋਜੀ' ਕਹਿ ਕੇ ਸਨਮਾਨਿਆ ਜਾਂਦਾ ਹੈ ! ਇਹ ਸਾਰੇ ਨਾਮ ਗੁਰੂ ਨਾਨਕ ਜੀ ਦੇ ਏਸਿਆ ਦੇ ਵਖਰੇ ਵਖਰੇ ਇਲਾਕਿਆਂਵਿਚ ਉਸਨੁ ਗੁਰੂ ਯਾ ਰੱਬ ਦੇ ਰੂਪ ਵਿਚ ਜਾਣਦੇ ਹੋਏ ਅਲਗ ਅਲਗ ਨਾਮ ਦਿੱਤੇ ਗਏ ਨੇ ਪਰ ਗੁਰੂ ਨਾਨਕ ਤੇ ਇਕੋ ਹੀ ਹੈਜੋ ਇਹਨਾ ਸਭ ਇਲਾਕਿਆਂ ਵਿਚ ਗਿਆ ਅਤੇ ਲੋਕਾਂ ਨੂ ਇਕ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ ਅਤੇ ਸੱਚੇ ਨਾਮ ਦਾਉਪਦੇਸ ਦਿੱਤਾ !

ਥ੍ਯਾੰਗਬੋਚੇ ਤੋਂ ਗੁਰੂ ਨਾਨਕ ਦੇਵ ਜੀ ਭਾਰਤ - ਤਿੱਬਤ ਦੇ ਵਪਾਰਿਕ ਰਸਤੇ ਜੋ ਕਿ 'ਨਾਨਕ ਲਾ ਦਰਰਾ (ਨਕਸ਼ੇ ਵਿਚ ਵੀ ਇਹੋ ਨਾਮ ਹੈ ) ਤੇ ਇਕ ਥਾਂ ਖ਼ੁਮਜਿੰਗ ਵਾਪਸ ਆ ਗਏ ਅਤੇ ਤਿੱਬਤ ਵੱਲ ਟੂਰ ਪਏ, ਫਿਰ ਗੁਰੂ ਜੀ ਤਿੱਬਤ ਦੇ ਤਿਨ੍ਗ੍ਰੀ ਦਜੋੰਗ ਪੁਜੇ ਜਿਥੇ ਕਿ ਓਹਨਾ ਨੂ ਨ੍ਯਿੰਗ ਮਾਪਾ ਦੇ ਲਾਮਾ ਰਾਜਾ ਤਰਾਸੁਇੰਗ ਦੇਓਚੁੰਗ ਨੇ ਪੁਜਣ ਲਈ ਸੱਦਾ ਦਿੱਤਾ ਸੀ ਅਤੇ ਸਾਕ੍ਯ ਮਠ ਨੂ ਫਿਰ ਤੋ ਬਣਾਓਣ ਵਿਚ ਓਹਨਾ ਦੀ ਮਦਦ ਮੰਗੀ ਸੀ ! ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਇਥੇ ਤਿੱਬਤੀ ਸਾਲ ਦੇ ਨੌਵੇਂ ਮਹੀਨੇ ਵਿਚ ਪੁਜੇ ਸੀ ! ਕਰਮਾਪਾ ਗੁਰੂਆਂ ਦੇ ਆਖਣ ਮੁਤਾਬਿਕ ਗੁਰੂ ਨਾਨਕ ਦੇਵ ਜੀ ਨੇ ਇਥੇ ਆ ਕੇ ਸਭ ਭੂਤ ਪ੍ਰੇਤ ਫੜ ਲਏ ਅਤੇ ਓਹਨਾ ਨੂ ਬੰਨ ਦਿੱਤਾ ਅਤੇ ਫਿਰ ਓਹਨਾ ਨੂ ਨਕਾਬਾਂ ਵਿਚ ਹਮੇਸ਼ਾ ਲਈ ਬੰਦ ਕਰਕੇ ਖਤਮ ਕਰ ਦਿੱਤਾ ! ਕਿਹਾ ਜਾਂਦਾ ਹੈ ਕਿ ਇਹ ਨਕਾਬਾਂ ਵਿਚ ਬੰਦ ਆਤਮਾਵਾਂ (ਭੂਤ ਪ੍ਰੇਤ) ਇਸ ਮਠ ਦੇ ਸਲਾਨਾ ਤਿਓਹਾਰ (ਜੋੜ ਮੇਲਾ) ਵਿਚ ਜੰਜੀਰਾਂ ਨਾਲ ਬਨੀਆਂ ਹੋ ਕੇ ਵੀ ਨਚਦੀਆਂ ਨੇ ਅਤੇ ਅਥਰੂ ਵਹਾਓਂਦੀਆਂ ਨੇ ! ਇਥੋਂ ਦੇ ਲਾਮਾ ਰਾਜਾ ਵੱਲੋਂ ਗੁਰੂ ਸਾਹਿਬ ਜੀ ਨੂ ਨਵਾਂ ਚੋਗਾ ਭੇਂਟ ਕੀਤਾ ਗਿਆ ਜੋ ਕਿ ਹੁਣ ਲਾਚੇਨ ਮਠ (ਉੱਤਰੀ ਸਿੱਕਿਮ) ਵਿਖੇ ਸੁਰਖਿਅਤ ਹੈ ! ਇਸ ਲਿਖਾਰੀ ਨੇ ਲਾਚੇਨ ਵਿਖੇ ਇਸ ਚੋਗੇ ਦੇ ਦਰਸ਼ਨ ਵੀ ਕੀਤੇ ਅਤੇ ਗੁਰੂ ਨਾਨਕ ਦੇਵ ਜੀ ਦੀ ਸਭ ਸੁਰਖਿਅਤ ਚੀਜ਼ਾਂ ਦੀ ਫੋਟੂਆਂ ਵੀ ਹਾਸਿਲ ਕੀਤੀਆਂ !

Pilgrims bathing in GuruDongmar lake

ਕੁਝ ਚਰਵਾਹਿਆਂ ਨੇ ਗੁਰੂ ਜੀ ਨੂ ਇਕ ਹੋਰ ਹੀ ਸਮਸਿਆ ਦੱਸੀ ! ਉਚਾਈ ਤੇ ਹੋਣ ਕਰਕੇ ਓਹਨਾ ਵਿਚ ਮਰਦਾਨਾ ਕਮਜੋਰੀ ਆ ਜਾਂਦੀ ਸੀ ! ਓਹਨਾ ਨੇ ਗੁਰੂ ਜੀ ਅਗੇ ਇਸ ਬਿਮਾਰੀ ਨੂ ਦੂਰ ਕਰਨ ਲਈ ਬੇਨਤੀ ਕੀਤੀ ! ਗੁਰੂ ਨਾਨਕ ਦੇਵ ਜੀ ਨੇ ਗੁਰੂਡੋੰਗਮਾਰ ਝੀਲ ਨੂ ਵਰਦਾਨ ਦਿੱਤਾ ਅਤੇ ਆਖਿਆ ਕਿ ਜੋ ਵੀ ਇਸ ਝੀਲ ਦੇ ਪਾਣੀ ਨਾਲ ਨਹਾਇਗਾ ਅਤੇ ਇਸ ਪਾਣੀ ਦੀ ਵਰਤੋਂ ਕਰੇਗਾ, ਉਸ ਵਿਚ ਕਦੀ ਵੀ ਇਹ ਮਰਦਾਨਾ ਕਮਜੋਰੀ ਨਹੀਂ ਆਏਗੀ ਅਤੇ ਓਹਨਾ ਦੀ ਤਾਕਤ ਬਣੀ ਰਹੇਗੀ !

ਇਥੋਂ ਦੇ ਵਸਨੀਕ ਲੋਕਾਂ ਨੂ ਗੁਰੂ ਨਾਨਕ ਦੇਵ ਜੀ ਬਚਨਾ ਤੇ ਪੂਰੀ ਸ਼ਰਧਾ ਹੈ ਅਤੇ ਓਹਨਾ ਦੇ ਬਚਨਾ ਨੂ ਰੱਬ ਦੇ ਬਚਨ ਕਰਕੇ ਪੁਜਦੇ ਹਨ ਅਤੇ ਝੀਲ ਦੇ ਇਸ ਪਾਣੀ ਨੂ ਓਹ ਅਮ੍ਰਿਤ ਕਹਿੰਦੇ ਨੇ ! ਇਸ ਝੀਲ ਤੋ ਹੀ ਤੀਸ੍ਤਾ ਨਦੀ ਬਣਦੀ (ਸ਼ੁਰੂ ਹੁੰਦੀ) ਹੈ !

Gurudwara GuruDongmar - Sikkim

ਇਸ ਲਿਖਾਰੀ ਦੇ ਓਥੇ ਹੁੰਦੀਆਂ ਹੋਈਆਂ ਹੀ ਇਸ ਝੀਲ ਦੀ ਲਾਗਲੀ ਪਹਾੜੀ ( ੨੨,੦੦ ਫੁੱਟ) ਤੇ ਤਿਨ ਮਹੀਨੇ ਦੀ ਮਿਹਨਤ ਨਾਲ ਗੁਰੂਦਵਾਰਾ ਸਾਹਿਬ ਜੀ ਦੀ ਉਸਾਰੀ ਕਰਕੇ ਬਣਾਇਆ ਗਿਆ ! ਇਸ ਗੁਰੂਦਵਾਰਾ ਸਾਹਿਬ ਜੀ ਵਿਚ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਦਾ ਵੀ ਪ੍ਰਕਾਸ਼ ਕੀਤਾ ਗਿਆ ਜਦਕਿ ਅਸੀਂ ਆਪਣੀ ਬਥੇਰੀ ਕੋਸ਼ਿਸ਼ਾਂ ਕਰਕੇ ਵੀ ਕੋਈ ਰੋਜ਼ਾਨਾ ਪ੍ਰਕਾਸ਼ ਕਰਨ ਵਾਸਤੇ ਗ੍ਰੰਥੀ ਸਿੰਘ ਦਾ ਇੰਤਜ਼ਾਮ ਨਹੀਂ ਕਰ ਸਕੇ ! ਇਹ ਸ਼ਾਇਦ ਓਥੇ ਠੰਡ ਜਿਆਦਾ ਹੋਣ ਕਰਕੇ ਹੀ ਸਾਨੂ ਕੋਈ ਗ੍ਰੰਥੀ ਸਿੰਘ ਇਸ ਸੇਵਾ ਨੂ ਨਿਭਾਓਣ ਲਈ ਨਹੀਂ ਮਿਲਿਆ ! ਇਹ ਝੀਲ ਜੋ ੮੦੦ ਗਜ ਅਤੇ ੫੦੦ ਗਜ ਦੋਹਾਂ ਪਾਸਿਆਂ ਤੋ ਹੈ, ਛੇਤੀ ਹੀ ਮੇਰੀ ਪਹਿਲੀ ਲਿਖਤਾਂ ਕਰਕੇ ਸੰਗਤਾਂ ਨੂ ਇਥੇ ਲਿਆਓਨ ਲਈ ਪ੍ਰੇਰਿਤ ਕਰਨ ਲਈ ਖਿਚ ਦਾ ਇਕ ਸਰੋਤ ਬਣਿਆ ! ਹੁਣ ਇਥੇ ਸੰਗਤਾਂ ਹਮ ਹੁਮਾ ਕੇ ਪੁਜਦਿਆਂ ਨੇ ! ਹੇਲਿਪੇਡ ਵੀ ਬਣਾਇਆ ਜਾ ਚੁਕਾ ਹੈ ਅਤੇ ਇਕ ਪੱਕੀ ਸੜਕ ਵੀ ਗੁਰੂਦਵਾਰਾ ਸਾਹਿਬ ਜੀ ਅਤੇ ਝੀਲ ਤਕ ਪੁਜਦੀ ਹੈ ! ਸਿਖ ਸੰਗਤਾਂ ਦਿੱਲੀ ਅਤੇ ਦੂਰ ਦੁਰਾਂਡੇ ਇਲਾਕਿਆਂ ਤੋ ਮਾਰਚ ਅਤੇ ਸਿਤੰਬਰ ਵਿਚ ਹਰ ਸਾਲ ਦਰਸ਼ਨਾ ਲਈ ਇਥੇ ਪੁਜਦਿਆਂ ਨੇ ! ਮਾਰਚ ਅਤੇ ਸਿਤੰਬਰ, ਇਥੇ ਪੁਜਣ ਲਈ ਸਭ ਤੋ ਚੰਗਾ ਸਮਾ ਹੈ ਕਿਓਂਕਿ ਬਰਫ਼ ਦੇ ਗਲੇਸ਼ੀਅਰ ਪਿਘਰ ਚੁਕੇ ਹੁੰਦੇ ਨੇ !

ਇਸ ਗੁਰੂਦਵਾਰਾ ਸਾਹਿਬ ਜੀ ਦੇਖ ਭਾਲ ਭਾਰਤੀ ਫੌਜ਼ ਕਰਦੀ ਹੈ ਕਿਓਂਕਿ ਸਾਰੇ ਸਾਲ ਯਾਤਰੂਆਂ ਲਈ ਇਥੇ ਪੁਜਣਾ ਸੌਖਾ ਨਹੀਂ ਪਰ ਫੌਜ਼ ਤੇ ਇਥੇ ਹਮੇਸ਼ਾ ਹੀ ਬਣੀ ਰਹਿੰਦੀ ਹੈ ! ਭਾਰਤੀ ਫੌਜ਼ ਨੇ ਗੁਰੂਦਵਾਰਾ ਦਾ ਪ੍ਰਬੰਧ ਤੇ ਸ੍ਮ੍ਹਾਲਦੀ ਹੈ ਪਰ ਇਸਨੇ ਸਿਖ ਰਹਿਤ ਮਰਯਾਦਾ ਦਾ ਘੋਰ ਨਿਰਾਦਰ ਅਤੇ ਅਪਮਾਨ ਵੀ ਕੀਤਾ ਹੈ, ਫੌਜ਼ ਨੇ ਇਸ ਗੁਰੂਦਵਾਰਾ ਸਾਹਿਬ ਜੀ, ਜੋ ਕਿ ਸਿਖਾਂ ਦੇ ਪਹਿਲੇ ਗੁਰੂ-ਗੁਰੂ ਨਾਨਕ ਦੇਵ ਜੀ ਦੀ ਇਤਿਹਾਸਿਕ ਉਦਾਸੀ ਨਾਲ ਜੁੜਿਆ ਹੋਇਆ ਹੈ, ਨੂ ਸਭ ਧਰ੍ਮਾ ਦਾ ਪੂਜਾ ਦਾ ਸਥਾਨ ਬਣਾ ਦਿੱਤਾ ਹੈ ! ਇਸ ਦਾ ਮਤਲਬ ਇਹ ਹੈ ਕਿ ਇਸ ਗੁਰੂਦਵਾਰਾ ਸਾਹਿਬ ਜੀ ਵਿਖੇ ਸਭ ਧਰ੍ਮਾ ਦੇ ਲੋਕ ਆਪਣੇ ਧਰਮ ਦੇ ਆਸ਼ੇ ਮੁਤਾਬਿਕ ਇਥੇ ਆਪਣੀ ਪੂਜਾ ਕਰ ਸਕਦੇ ਨੇ ! ਹਿੰਦੁਆਂ ਦੀ ਮੂਰਤਾਂ ਇਥੇ ਨੇ ਤਾ ਮੁਸਲਮਾਨਾ ਦੀ ਕੁਰਾਨ ਵੀ ਇਥੇ ਹੈ ! ਇਹ ਭਾਰਤੀ ਗ੍ਰਿਹ ਮੰਤਰਾਲਾ ਦੇ ਤਹਿਤ ਉਸ ਦੀ ਨੱਕ ਹੇਠਾਂ ਸਿਖਾਂ ਨਾਲ ਇਕ ਧੋਖਾ ਹੈ ਅਤੇ ਸਿਖਾਂ ਦਾ ਇਕ ਪਵਿਤਰ ਸਥਾਨ ਸਿਖਾਂ ਤੋ ਖੋਹ ਕੇ ਆਪਣੇ ਕਬਜ਼ੇ ਵਿਚ ਕਰ ਸਭ ਧਰ੍ਮਾ ਲਈ ਸਾਂਝਾ ਪੂਜਨੀਕ ਸਥਾਨ ਬਣਾ ਦਿੱਤਾ ਹੈ ! http://www.youtube.com/watch?v=a6yi_-Fk284&feature=player_embedded

ਗੁਰੂਡੋੰਗਮਾਰ ਤੋ ਚਲ ਕੇ ਗੁਰੂ ਨਾਨਕ ਦੇਵ ਜੀ ਥਾਂਗੁ ਆ ਗਏ ! ਇਥੇ ਪੁੱਜ ਕੇ ਓਹਨਾ ਇਕ ਵੱਡੀ ਚੱਟਾਨ ਦੇ ਹੇਠਾਂ ਅਰਾਮ ਕੀਤਾ ! ਓਹਨਾ ਦੀ ਚਮਤਕਾਰਿਤ ਸ਼ਕਤੀਆਂ ਤੋ ਜਾਣੁ ਹੋ ਕੇ ਲੋਕੀ ਚਾਰੋਂ ਪਾਸਿਓਂ ਓਹਨਾ ਨੂ ਮਿਲਣ ਲਈ ਆਓਣ ਲਗੇ ! ਗੁਰੂ ਜੀ ਨੇ ਓਹਨਾ ਨੂ ਸਬਦ ਕੀਰਤਨ ਦੇ ਰਸ ਨਾਲ ਤ੍ਰਿਪਤ ਕੀਤਾ ਅਤੇ ਖੁਸ਼ੀਆਂ ਨਾਲ ਓਹਨਾ ਦੀਆਂ ਝੋਲੀਆਂ ਭਰੀਆਂ, ਓਹਨਾ ਦੇ ਪੈਰਾਂ ਦੇ ਨਿਸ਼ਾਨ ਤੀਸ੍ਤਾ ਨਦੀ ਦੇ ਕੰਡੇ ਇਕ ਵੱਡੀ ਚੱਟਾਨ ਤੇ ਵੀ ਬਣੇ ਹੋਏ ਸੀ ਪਰ ਆਪਣੀ ਅਗਿਆਨਤਾ ਕਰਕੇ ਸੜਕ ਬਣਾਓਣ ਵਾਲੀ ਇਕ ਕਮਪਨੀ ਨੇ ਓਸ ਚੱਟਾਨ ਨੂ ਬਰੂਦ ਨਾਲ ਉੜਾ ਦਿੱਤਾ ! ਇਹ ਪਥਰ ਤੀਸ੍ਤਾ ਨਦੀ ਵਿਚ ਜਾ ਡਿੱਗਾ ਜਿਥੋਂ ਲਾਚੇਨ ਲਾਮਾ ਨੇ ਕਢਵਾ ਲਿਆ ਅਤੇ ਹੁਣ ਇਹ ਓਹਨਾ ਦੇ ਲਾਚੇਨ ਮਠ ਵਿਚ ਸੁਰਖਿਅਤ ਹੈ !

ਥਾਂਗੁ ਵਿਖੇ, ਗੁਰੂ ਜੀ ਦੀ ਯਾਦਗਾਰ ਵਿਚ ਇਕ ਮਠ ਅਤੇ ਛੋਟਾ ਪੂਜਾ ਘਰ ਚੋਰਟੇਨ ਬਣਿਆ ਹੋਇਆ ਹੈ ਜਿਸ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਛੋਟੀਆਂ ਛੋਟੀਆਂ ੧੨੦੦ ਮੂਰਤਾਂ ਸੁਰਖਿਅਤ ਨੇ ! ਇਥੇ ਦੀ ਇਕ ਇੰਜੀਨੀਅਰਿੰਗ ਕੰਪਨੀ ਵਿਚ ਗੁਰੂ ਨਾਨਕ ਜੀ ਦੇ ਇਸ ਇਲਾਕੇ ਵਿਚ ਆ ਓਣ ਦੀ ਸਦੀਵੀ ਯਾਦ ਬਣਾਈ ਰਖਣ ਲਈ ਗੁਰੂਦਵਾਰਾ ਸਾਹਿਬ ਬਣਾਇਆ ਗਿਆ ਹੈ, ਇਸ ਤੋ ਅਗੇ ਗੁਰੂ ਨਾਨਕ ਦੇਵ ਜੀ ਫਿਰ ਲਾਚੇਨ ਚਲੇ ਗਏ !

ਲਾਚੇਨ ਮਠ ਵਿਚ ਗੁਰੂ ਨਾਨਕ ਦੇਵ ਜੀ ਦੇ ਪੈਰਾਂ ਦੇ ਨਿਸ਼ਾਨ ਇਕ ਪਥਰ ਤੇ ਬਣੇ ਹੋਏ ਸੁਰਖਿਅਤ ਨੇ ! ਇਕ ਚੋਗਾ ਜੋ ਉਹਨਾ ਨੂ ਉਸ ਵੇਲੇ ਲਾਮਾ ਰਾਜਾ ਨੇ ਭੇਂਟ ਕੀਤਾ ਸੀ, ਪਥਰ ਤੇ ਬਣੇ ਪੈਰਾਂ ਦੇ ਨਿਸ਼ਾਨ ਅਤੇ ਗੁਰੂ ਜੀ ਦਾ ਇਕ ਕਮੰਡਲ ਓਸ ਮਠ ਵਿਚ ਸੁਰਖਿਅਤ ਹੈ ! ਲਾਚੇਨ ਤੋਂ ਗੁਰੂ ਜੀ ਦਖਣ ਵੱਲ ਚਲੇ ਗਏ ਅਤੇ ਮੁਨਸੀਥਾੰਗ ਵਿਖੇ ਅਰਾਮ ਕੀਤਾ ਜਿਥੇ ਓਹਨਾ ਨੂ ਇਕ ਗਰਮ ਪਾਣੀ ਦਾ ਚਸ਼ਮਾ ਮਿਲਿਆ , ਇਸ ਸਥਾਨ ਦੇ ਲਾਗੇ ਹੀ ਓਹਨਾ ਦੇ ਸ਼ਰੀਰ ਦੇ ਨਿਸ਼ਾਨ ਵੀ ਬਣੇ ਹੋਏ ਨੇ !

ਮੁਨਸੀਥਾੰਗ ਤੋ ਗੁਰੂ ਜੀ ਦਖਣ ਵੱਲ ਚਲ ਪਏ ਅਤੇ ਚੁਗਥਾੰਗ (ਉਚਾਈ ੬੦੦੦ ਫੁੱਟ ) ਤੇ ਜਾ ਪੁਜੇ, ਇਹੋਂ ਦੇ ਲੋਕਲ ਵਸਨੀਕ ਇਸ ਥਾਂ ਨੂ ਨਾਨਕਥਾੰਗ ਆਖਦੇ ਨੇ ! ਗੁਰੂਡੋੰਗਮਾਰ ਤੋ ਆਓਣ ਤੋ ਬਾਦ ਗੁਰੂ ਨਾਨਕ ਦੇਵ ਜੀ ਨੇ ਇਥੇ ਆਪਣੀ ਤੀਜੀ ਅਤੇ ਚੌਥੀ ਰਾਤ ਗੁਜ਼ਰੀ ! ਇਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਵੱਡਾ ਪਥਰ( ਚੱਟਾਨ) ਹੈ ਜੋ ਕਿ ਕਰੀਬਨ ੪੦ ਫੁੱਟ ਦੀ ਗੋਲਾਈ ਵਿਚ ਹੈ ਅਤੇ ੨੦ ਫੁੱਟ ਉਚਾ ਹੈ ! ਜਦੋਂ ਗੁਰੂ ਨਾਨਕ ਦੇਵ ਜੀ ਇਸ ਪਥਰ ਦੇ ਲਾਗੇ ਅਰਾਮ ਕਰ ਰਹੇ ਸੀ ਤਾ ਲਾਗਲੀ ਪਹਾੜੀ ਤੋ ਇਕ ਰਾਕਸ਼ ਨੇ ਓਹਨਾ ਤੇ ਇਕ ਵੱਡਾ ਪਥਰ ਸੁੱਟਿਆ ! ਗੁਰੂ ਨਾਨਕ ਦੇਵ ਜੀ ਦੀ ਖੂੰਡੀ (ਸੋਟੀ) ਦੇ ਲਗਦੇ ਹੀ ਓਹ ਪਥਰ ਓਥੇ ਹੀ ਖੜ ਗਿਆ ! ਫਿਰ ਗੁਰੂ ਨਾਨਕ ਜੀ ਓਸ ਪਥਰ ਤੇ ਚੜੇ ਅਤੇ ਓਸ ਰਾਕਸ਼ ਨੂ ਖਬਰਦਾਰ ਕੀਤਾ ! ਗੁਰੂ ਨਾਨਕ ਜੀ ਨੂ ਓਸ ਪਥਰ ਨਾਲ ਕੋਈ ਨੁਕਸਾਨ ਨਾ ਹੁੰਦਾ ਵੇਖ ਕੇ ਓਹ ਰਾਕਸ਼ ਗੁਰੂ ਜੀ ਦੇ ਚਰਨੀ ਡਿੱਗ ਪਿਆ ! ਗੁਰੂ ਨਾਨਕ ਜੀ ਨੇ ਓਸ ਰਾਕਸ਼ ਨੂ ਲੋਕਲ ਵਸਨੀਕਾਂ ਨੂ ਤੰਗ ਕਰਨ ਤੋਂ ਵਰਜਿਆ ਅਤੇ ਉਸ ਨੂ ਸਤਿ ਨਾਮ ਦਾ ਉਪਦੇਸ ਦੇ ਕੇ ਓਥੋਂ ਚਲੇ ਜਾਣ ਦਾ ਹੁਕਮ ਦਿੱਤਾ, ਜੋ ਉਸਨੇ ਖਿੜੇ ਮਥੇ ਪ੍ਰਵਾਨ ਕੀਤਾ ! ਗੁਰੂ ਨਾਨਕ ਜੀ ਦੇ ਓਸ ਪਥਰ ਤੇ ਚੜ ਕੇ ਸਿਧੇ ਖਲੋਣ ਤੇ ਪੈਰਾਂ ਦੇ ਬਣੇ ਨਿਸ਼ਾਨ ਓਸ ਪਥਰ ਤੇ ਅੱਜ ਵੀ ਬਣੇ ਹੋਏ ਨੇ ! ਓਹ ਖੂੰਡੀ (ਸੋੱਟੀ) ਜਿਸ ਨਾਲ ਪਥਰ ਨੂ ਰੋਕਿਆ ਸੀ, ਹੁਣ ਵਧ ਕੇ ਦਰਖਤ ਦੀ ਸ਼ਕਲ ਲੈ ਚੁਕੀ ਹੈ ਅਤੇ "ਬਾਬੇ ਦੀ ਖੂੰਡੀ " ਅਖਵਾਓਂਦੀ ਹੈ !

ਸਿੱਕਿਮ -- ਜਿਥੇ ਗੁਰੂ ਨਾਨਕ ਜੀ ਦੀ ਗੱਡੀ ਖੂੰਡੀ ਬ੍ਰਿਛ ਬਣੀ

ਓਸ ਪਥਰ ਤੇ ਉਪਰ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲ ਰਖੀ ਰੋਟੀ ਦੀ ਗੁਥੀ ਖੋਲੀ ਜਿਸ ਵਿਚ ਕੇਲਿਆਂ ਦੇ ਪੱਤੇ ਤੇ ਚੌਲ ਪਏ ਸੀ ! ਓਥੋਂ ਦੇ ਲੋਕਲ ਵਸਨੀਕਾਂ ਨੇ ਇਹ ਕੇਲੇ ਦੇ ਪੱਤੇ ਪਹਿਲਾਂ ਨਹੀਂ ਸੀ ਵੇਖੇ !ਓਹਨਾ ਨੇ ਗੁਰੂ ਨਾਨਕ ਦੇਵ ਜੀ ਅਗੇ ਬੇਨਤੀ ਕੀਤੀ, "ਸਾਡੇ ਇਲਾਕੇ ਵਿਚ ਚੌਲ ਅਤੇ ਕੇਲੇ ਨਹੀ ਹੁੰਦੇ ਨੇ, ਕਿਰਪਾ ਕਰੋ ਕਿ ਸਾਡੇ ਵੀ ਹੋਣ" ਤਾ ਗੁਰੂ ਨਾਨਕ ਦੇਵ ਜੀ ਨੇ ਥੋਸੇ ਬਚੇ ਹੋਏ ਚੌਲ ਓਸ ਪਥਰ ਦੇ ਆਲੇ ਦੁਆਲੇ ਖਲਾਰ ਦਿੱਤੇ ਅਤੇ ਕੇਲੇ ਦੇ ਪੱਤੇ ਦੱਬ ਦਿੱਤੇ ! ਫਿਰ ਕਿਹਾ ਕਿ," ਅਜ ਤੋਂ ਬਾਅਦ ਚੌਲ ਅਤੇ ਕੇਲੇ ਇਸ ਵਾਦੀ ਵਿਚ ਹਮੇਸ਼ਾ ਹੀ ਪੈਦਾ ਹੋਣਗੇ"! ਇਹ ਚੁਗਥਾੰਗ ਹੀ ਇਸ ਇਲਾਕੇ ਵਿਚ ਕੱਲੀ ਥਾਂ ਹੈ ਜਿਥੇ ਚੌਲ ਅਤੇ ਕੇਲੇ ਗੁਰੂ ਜੀ ਦੇ ਇਥੇ ਆਓਣ ਤੋ ਬਾਅਦ ਤੋਂ ਹੀ ਪੈਦਾ ਹੁੰਦੇ ਨੇ !

ਇਕ ਜਨਾਨੀ ਜੋ ਲਾਗੇ ਹੀ ਇਕ ਝੋੰਪੜੀ ਵਿਚ ਰਹਿੰਦੀ ਸੀ, ਨੇ ਗੁਰੂ ਜੀ ਅਗੇ ਬੇਨਤੀ ਕੀਤੀ, " ਮੈਨੂ ਪਾਣੀ ਬੜੀ ਦੂਰੋਂ ਲਿਆਓਣਾ ਪੈਂਦਾ ਹੈ ! ਮੈਂ ਹੁਣ ਬੁੜੀ ਹੋ ਚੁਕੀ ਹਾਂ ਅਤੇ ਚੜਾਈ ਚੜਨੀ ਮੇਰੇ ਵਾਸਤੇ ਹੋਰ ਔਖੀ ਹੈ ! ਸੋ ਬੇਨਤੀ ਹੈ ਕਿ ਮੇਰੇ ਵਾਸਤੇ ਕੁਝ ਕਰੋ"! ਗੁਰੂ ਜੀ ਨੇ ਓਸ ਪਥਰ ਦੇ ਇਕ ਨੁਕਰੇ ਆਪਣੇ ਹਥ ਨਾਲ ਖੁਰਚਿਆ ਤੇ ਉਸੇ ਵੇਲੇ ਪਾਣੀ ਦਾ ਇਕ ਚਸ਼ਮਾ ਵੱਗ ਪਿਆ ! ਓਦੋਂ ਤੋ ਇਹ ਚਸ਼ਮਾ ਓਸ ਪਥਰ ਦੇ ਨੁਕਰੋਂ ਅੱਜ ਤਕ ਵਗਦਾ ਹੈ ! ਚੁੰਗ ਥਾੰਗ ਵਾਦੀ ਨੂ ਗੁਰੂ ਨਾਨਕ ਦੇਵ ਜੀ ਦਾ ਵਰਦਾਨ ਹੀ ਹੈ ਜੋ ਖੁਸ਼ਹਾਲ ਹੈ ! ਇਥੋਂ ਦੇ ਲੋਕਲ ਵਸਨੀਕ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਨੇ ਅਤੇ ਬੜੇ ਪਵਿਤਰ ਮਨ ਨਾਲ ਓਹਨਾ ਦੀ ਭਗਤੀ ਕਰਦੇ ਨੇ !

ਗੁਰੂ ਨਾਨਕ ਦੇਵ ਜੀ ਸਿੱਕਿਮ ਆਪਣੀ ਤੀਜੀ ਉਦਾਸੀ ਵੇਲੇ ਸਿਧਾਂ ਨਾਲ ਹੋਈ ਗੋਸ਼ਟ ਤੋ ਬਾਅਦ ਸੰਨ ੧੫੧੬ ਦੇ ਲਾਗੇ ਸ਼ਾਗੇ ਹੀ ਪੁਜੇ ਸੀ ! ਮੈਨੂ ਲਾਮਾ ਲੋਕਾਂ ਨਾਲ ੧੯੭੧ ਵਿਚ ਅਤੇ ਫਿਰ ੧੯੮੭ ਤੋਂ ਲੈ ਕੇ ੧੯੯੧ ਤਕ ਗੁਰੂ ਨਾਨਕ ਦੇਵ ਜੀ ਦੇ ਸਿੱਕਿਮ ਆਓਣ ਤੇ ਵਿਚਾਰ ਚਰਚਾ ਕਰਨ ਦਾ ਮੌਕਾ ਮਿਲਿਆ ! ਬਥੇਰੇ ਲਾਮਾ ਅਤੇ ਲੋਕਲ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਤਿੱਬਤ, ਸਿੱਕਿਮ ਅਤੇ ਇਸ ਤੋਂ ਅਗੇ ਜਾਣ ਦੀ ਗਲ ਦੱਸੀ ! ਥਾੰਗੂ, ਲਾਚੇਨ ਅਤੇ ਮੁਗੁਥਾੰਗ ਦੇ ਲਾਮੀਆਂ ਨੇ ਬੜੀ ਜਾਣਕਾਰੀ ਦਿੱਤੀ ਜਿਸ ਦੀ ਮੈਂ ਚ੍ਨਾਗੀ ਪੜਚੋਲ ਕੀਤੀ ਅਤੇ ਸੰਗਤਾਂ ਦੀ ਸੇਵਾ ਵਿਚ ਇਥੇ ਲਿਖ ਵੀ ਦਿੱਤੀ ਹੈ !

ਓਹਨਾ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਹਥ ਲਿਖਤ ਅਤੇ ਯਾਤਰਾ ਦਾ ਵੇਰਵਾ ਇਕ ਪਥਰ ਦੇ ਹੇਠਾਂ ਰਹਿ ਗਿਆ ਹੈ ਜੋ ਕਿ ਸਮਾ ਆਓਣ ਤੇ ਕਿਸੇ ਵਾਰਿਸ ਵੱਲੋਂ ਕਢਿਆ ਜਾਵੇਗਾ ! ਲੋਕਲ ਲਾਮਾ ਗੁਰੂ ਨਾਨਕ ਦੇਵ ਜੀ ਨੂ ਨਾਨਕ ਲਾਮਾ ਆਖਦੇ ਨੇ ! ਓਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਓਥੇ ਓਣ ਦੀ ਯਾਦ ਵਿਚ ਇਕ ਮਠ (ਲਾਮਾ ਮੰਦਰ) ਵੀ ਬਣਾਇਆ ਹੋਇਆ ਹੈ ! ਦੇਸੀ ਘਿਓ ਦਾ ਇਕ ਦੀਵਾ ਗੁਰੂ ਜੀ ਦੇ ਓਥੇ ਚਰਨ ਪਾਓਣ ਦੀ ਯਾਦ ਵਿਚ ਦਿਨ ਰਾਤ ੨੪ ਘੰਟੇ ਜਗਦਾ ਰਹਿੰਦਾ ਹੈ !

ਓਸ ਪਥਰ ਤੇ ਉਪਰ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਕੋਲ ਰਖੀ ਰੋਟੀ ਦੀ ਗੁਥੀ ਖੋਲੀ ਜਿਸ ਵਿਚ ਕੇਲਿਆਂ ਦੇ ਪੱਤੇ ਤੇ ਚੌਲ ਪਏ ਸੀ ! ਓਥੋਂ ਦੇ ਲੋਕਲ ਵਸਨੀਕਾਂ ਨੇ ਇਹ ਕੇਲੇ ਦੇ ਪੱਤੇ ਪਹਿਲਾਂ ਨਹੀਂ ਸੀ ਵੇਖੇ !ਓਹਨਾ ਨੇ ਗੁਰੂ ਨਾਨਕ ਦੇਵ ਜੀ ਅਗੇ ਬੇਨਤੀ ਕੀਤੀ, "ਸਾਡੇ ਇਲਾਕੇ ਵਿਚ ਚੌਲ ਅਤੇ ਕੇਲੇ ਨਹੀ ਹੁੰਦੇ ਨੇ, ਕਿਰਪਾ ਕਰੋ ਕਿ ਸਾਡੇ ਵੀ ਹੋਣ" ਤਾ ਗੁਰੂ ਨਾਨਕ ਦੇਵ ਜੀ ਨੇ ਥੋਸੇ ਬਚੇ ਹੋਏ ਚੌਲ ਓਸ ਪਥਰ ਦੇ ਆਲੇ ਦੁਆਲੇ ਖਲਾਰ ਦਿੱਤੇ ਅਤੇ ਕੇਲੇ ਦੇ ਪੱਤੇ ਦੱਬ ਦਿੱਤੇ ! ਫਿਰ ਕਿਹਾ ਕਿ," ਅਜ ਤੋਂ ਬਾਅਦ ਚੌਲ ਅਤੇ ਕੇਲੇ ਇਸ ਵਾਦੀ ਵਿਚ ਹਮੇਸ਼ਾ ਹੀ ਪੈਦਾ ਹੋਣਗੇ"! ਇਹ ਚੁਗਥਾੰਗ ਹੀ ਇਸ ਇਲਾਕੇ ਵਿਚ ਕੱਲੀ ਥਾਂ ਹੈ ਜਿਥੇ ਚੌਲ ਅਤੇ ਕੇਲੇ ਗੁਰੂ ਜੀ ਦੇ ਇਥੇ ਆਓਣ ਤੋ ਬਾਦ ਤੋਂ ਹੀ ਪੈਦਾ ਹੁੰਦੇ ਨੇ !

ਇਕ ਜਨਾਨੀ ਜੋ ਲਾਗੇ ਹੀ ਇਕ ਝੋੰਪੜੀ ਵਿਚ ਰਹਿੰਦੀ ਸੀ, ਨੇ ਗੁਰੂ ਜੀ ਅਗੇ ਬੇਨਤੀ ਕੀਤੀ, " ਮੈਨੂ ਪਾਣੀ ਬੜੀ ਦੂਰੋਂ ਲਿਆਓਣਾ ਪੈਂਦਾ ਹੈ ! ਮੈਂ ਹੁਣ ਬੁੜੀ ਹੋ ਚੁਕੀ ਹਾਂ ਅਤੇ ਚੜਾਈ ਚੜਨੀ ਮੇਰੇ ਵਾਸਤੇ ਹੋਰ ਔਖੀ ਹੈ ! ਸੋ ਬੇਨਤੀ ਹੈ ਕਿ ਮੇਰੇ ਵਾਸਤੇ ਕੁਝ ਕਰੋ"! ਗੁਰੂ ਜੀ ਨੇ ਓਸ ਪਥਰ ਦੇ ਇਕ ਨੁਕਰੇ ਆਪਣੇ ਹਥ ਨਾਲ ਖੁਰਚਿਆ ਤੇ ਉਸੇ ਵੇਲੇ ਪਾਣੀ ਦਾ ਇਕ ਚਸ਼ਮਾ ਵੱਗ ਪਿਆ ! ਓਦੋਂ ਤੋ ਇਹ ਚਸ਼ਮਾ ਓਸ ਪਥਰ ਦੇ ਨੁਕਰੋਂ ਅੱਜ ਤਕ ਵਗਦਾ ਹੈ ! ਚੁੰਗ ਥਾੰਗ ਵਾਦੀ ਨੂ ਗੁਰੂ ਨਾਨਕ ਦੇਵ ਜੀ ਦਾ ਵਰਦਾਨ ਹੀ ਹੈ ਜੋ ਖੁਸ਼ਹਾਲ ਹੈ ! ਇਥੋਂ ਦੇ ਲੋਕਲ ਵਸਨੀਕ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਨੇ ਅਤੇ ਬੜੇ ਪਵਿਤਰ ਮਨ ਨਾਲ ਓਹਨਾ ਦੀ ਭਗਤੀ ਕਰਦੇ ਨੇ !

ਗੁਰੂ ਨਾਨਕ ਦੇਵ ਜੀ ਸਿੱਕਿਮ ਆਪਣੀ ਤੀਜੀ ਉਦਾਸੀ ਵੇਲੇ ਸਿਧਾਂ ਨਾਲ ਹੋਈ ਗੋਸ਼ਟ ਤੋ ਬਾਅਦ ਸੰਨ ੧੫੧੬ ਦੇ ਲਾਗੇ ਸ਼ਾਗੇ ਹੀ ਪੁਜੇ ਸੀ ! ਮੈਨੂ ਲਾਮਾ ਲੋਕਾਂ ਨਾਲ ੧੯੭੧ ਵਿਚ ਅਤੇ ਫਿਰ ੧੯੮੭ ਤੋਂ ਲੈ ਕੇ ੧੯੯੧ ਤਕ ਗੁਰੂ ਨਾਨਕ ਦੇਵ ਜੀ ਦੇ ਸਿੱਕਿਮ ਆਓਣ ਤੇ ਵਿਚਾਰ ਚਰਚਾ ਕਰਨ ਦਾ ਮੌਕਾ ਮਿਲਿਆ ! ਬਥੇਰੇ ਲਾਮਾ ਅਤੇ ਲੋਕਲ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੇ ਤਿੱਬਤ, ਸਿੱਕਿਮ ਅਤੇ ਇਸ ਤੋਂ ਅਗੇ ਜਾਣ ਦੀ ਗਲ ਦੱਸੀ ! ਥਾੰਗੂ, ਲਾਚੇਨ ਅਤੇ ਮੁਗੁਥਾੰਗ ਦੇ ਲਾਮੀਆਂ ਨੇ ਬੜੀ ਜਾਣਕਾਰੀ ਦਿੱਤੀ ਜਿਸ ਦੀ ਮੈਂ ਚ੍ਨਾਗੀ ਪੜਚੋਲ ਕੀਤੀ ਅਤੇ ਸੰਗਤਾਂ ਦੀ ਸੇਵਾ ਵਿਚ ਇਥੇ ਲਿਖ ਵੀ ਦਿੱਤੀ ਹੈ !

ਓਹਨਾ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਹਥ ਲਿਖਤ ਅਤੇ ਯਾਤਰਾ ਦਾ ਵੇਰਵਾ ਇਕ ਪਥਰ ਦੇ ਹੇਠਾਂ ਰਹਿ ਗਿਆ ਹੈ ਜੋ ਕਿ ਸਮਾ ਆਓਣ ਤੇ ਕਿਸੇ ਵਾਰਿਸ ਵੱਲੋਂ ਕਢਿਆ ਜਾਵੇਗਾ ! ਲੋਕਲ ਲਾਮਾ ਗੁਰੂ ਨਾਨਕ ਦੇਵ ਜੀ ਨੂ ਨਾਨਕ ਲਾਮਾ ਆਖਦੇ ਨੇ ! ਓਹਨਾ ਨੇ ਗੁਰੂ ਨਾਨਕ ਦੇਵ ਜੀ ਦੇ ਓਥੇ ਓਣ ਦੀ ਯਾਦ ਵਿਚ ਇਕ ਮਠ (ਲਾਮਾ ਮੰਦਰ) ਵੀ ਬਣਾਇਆ ਹੋਇਆ ਹੈ ! ਦੇਸੀ ਘਿਓ ਦਾ ਇਕ ਦੀਵਾ ਗੁਰੂ ਜੀ ਦੇ ਓਥੇ ਚਰਨ ਪਾਓਣ ਦੀ ਯਾਦ ਵਿਚ ਦਿਨ ਰਾਤ ੨੪ ਘੰਟੇ ਜਗਦਾ ਰਹਿੰਦਾ ਹੈ !

ਕਿਹਾ ਜਾਂਦਾ ਹੈ ਕਿ ਚੁੰਗਥਾੰਗ ਤੋਂ ਗੁਰੂ ਨਾਨਕ ਦੇਵ ਜੀ ਫੋਡੋੰਗ ਚਲੇ ਗਏ ! ਇਹ ਤਿੱਬਤੀ ਲਾਮਾਵਾਂ ਦਾ ਇਕ ਵੱਡਾ ਆਸ਼ਰਮ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਣ ਪਾਓਣ ਦਾ ਗਵਾਹ ਹੈ ! ਇਸ ਆਸ਼ਰਮ ਦਾ ਪ੍ਰਮੁਖ ਲਾਮਾ ਗੁਰੂ ਨਾਨਕ ਦਾ ਹੀ ਅਵਤਾਰ ਮਨਿਆ ਜਾਂਦਾ ਹੈ ਅਤੇ ਇਸ ਅਵਤਾਰ ਵਿਵਸਥਾ ਨੂ ਸੁਚਜੇ ਤਰੀਕੇ ਨਾਲ ਚਲਾਓਣ ਲਈ ਅਤੇ ਥਾਪਣ ਲਈ ਇਥੇ ਓਹਨਾ ਲਾਮਾਵਾਂ ਦੀ ਰਵਾਇਤ ਮੌਜੂਦ ਹੈ ! ਗੁਰੂ ਨਾਨਕ ਦਾ ਨਵਾਂ ਅਵਤਾਰ ੧੯੮੯ ਵਿਚ ਥਾਪਿਆ ਗਿਆ ਸੀ ਜਿਸ ਦੀ ਫੋਟੂਆਂ ਹਿੰਦੁਸਤਾਨ ਅਤੇ ਬਾਹਰਲੇ ਮੁਲਕਾਂ ਦੀਆਂ ਅਖਬਾਰਾਂ ਵਿਚ ਛਪੀਆਂ ਸੀ ਅਤੇ ਟੀ ਵੀ ਤੇ ਵੇਖੀਆਂ ਗਈਆ ਸੀ !

ਫੋਡੋੰਗ ਤੋਂ ਗੁਰੂ ਨਾਨਕ ਦੇਵ ਜੀ ਵਾਪਸ ਚੁੰਗਥਾੰਗ ਆ ਗਏ ਅਤੇ ਲਾਚੁੰਗ ਚਲੇ ਗਏ ! ਲ੍ਕ਼ਾਚੁੰਗ ਆਸ਼ਰਮ ਦੇ ਲਾਗੇ ਪਹਾੜੀ ਦੇ ਉਪਰ ਗੁਰੂ ਨਾਨਕ ਦੇਵ ਜੀ ਦੇ ਇਥੇ ਆਓਣ ਦੀ ਯਾਦਗਾਰ ਵਜੋਂ ਬੜੀ ਹੀ ਸੋਹਣੀ ਹਥ ਨਾਲ ਬਣਾਈਆਂ ਗਈਆਂ ਫੋਟੂਆਂ (ਪੇਨਟਿੰਗ੍ਸ) ਸੀ ਜੋ ਕਿ ਹੁਣ ਖਰਾਬ ਹੋ ਚੁਕੀਆਂ ਨੇ ! ਲਾਚੁੰਗ ਤੋਂ ਚਲ ਕੇ ਗੁਰੂ ਨਾਨਕ ਦੇਵ ਜੀ ਤਿੱਬਤ ਅਤੇ ਭੁਟਾਨ ਦੇ ਰਸਤੇ ਵਿਚਕਾਰ ਇਕ ਥਾਂ ਯੁਮਥਾੰਗ ਰੁਕੇ ! ਯੁਮਥਾੰਗ ਵਿਚ ਗੁਰੂ ਜੀ ਨੇ ਇਥੋਂ ਦੇ ਵਸਨੀਕਾਂ ਨੂ ਬਹੁਤ ਗੰਦਾ ਵੇਖਿਆ ! ਓਹ ਮਹੀਨਿਆਂ ਤਕ ਨਹੀਂ ਸੀ ਨਹਾਓਂਦੇ ਕਿਓਂਕਿ ਇਸ ਇਲਾਕੇ ਦਾ ਪਾਣੀ ਬਹੁਤ ਠੰਡਾ ਸੀ ! ਗੁਰੂ ਨਾਨਕ ਦੇਵ ਜੀ ਨੇ ਇਕ ਪਥਰ ਹਟਾਇਆ ਤਾ ਓਥੋਂ ਦੀ ਗਰਮ ਪਾਣੀ ਦਾ ਚਸ਼ਮਾ ਫੁੱਟ ਪਿਆ ! ਇਸ ਤੇਜੀ ਨਾਲ ਨਿਕਲਦੇ ਪਾਣੀ ਤੋਂ ਛੇਤੀ ਹੀ ਇਕ ਛੋਟੀ ਜਿਹੀ ਨਦੀ ਬਣ ਗਈ ! ਗੁਰੂ ਨਾਨਕ ਦੇਵ ਜੀ ਨੇ ਓਥੋਂ ਦੇ ਲੋਕਾਂ ਨੂ ਰੋਜ਼ ਸਵਖਤੇ ਹੀ ਸਨਾਨ ਕਰਨ ਲਈ ਅਤੇ ਵਾਹਿਗੁਰੂ ਦਾ ਨਾਮ ਜਪਣ ਲਈ ਕਿਹਾ ! ਇਹ ਲੋਕ ਗੁਰੂ ਜੀ ਦੇ ਉਪਦੇਸ ਨੂ ਅੱਜ ਵੀ ਮਨਦੇ ਨੇ ! ਯੁਮਥਾੰਗ ਤੋਂ ਗੁਰੂ ਨਾਨਕ ਦੇਵ ਜੀ ਫਾਰਿਦਜੋਂਗ ਹੁੰਦੇ ਹੋਏ ਘੋਰਾਲਾ ਪੁਜੇ ! ਪ੍ਯਾਕੋਚਿਨ ਵਿਖੇ ਇਕ ਪਥਰ ਤੇ ਗੁਰਮੁਖੀ ਵਿਚ ਲਿਖਿਆ ਹੋਇਆ ਲੇਖ ਗੁਰੂ ਜੀ ਦੀ ਦੇ ਇਥੇ ਆਓਣ ਦੀ ਯਾਦ ਚੇਤੇ ਕਰਾਓਂਦਾ ਹੈ !

ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਸਿੱਕਿਮ ਅਤੇ ਚੁਮ੍ਬੀ ਘਾਟੀ ਨੂ ਪਾਰ ਕਰਕੇ ਭੂਟਾਨ ਦੇਸ ਵਿਚ ਉੱਤਰ-ਪਛਮ ਵਾਲੇ ਪਾਸੇ ਤੋ ਆਏ ! ਚੁਮ੍ਬੀ ਘਾਟੀ ਦੇ ਫਾਰਿਦ ਜੋਂਗ ਤੋਂ ਗੁਰੂ ਜੀ ਪਾਰੋ ਘਾਟੀ ਵਿਚ ਆਏ ਅਤੇ ਦੁਖਗਯੇਲ ਦਜੋਂਗ ਪੁਜੇ ਜੋ ਕਿ ਭੂਟਾਨ ਦੇਸ ਦੇ ਪੂਰਬ ਦੇ ਪਾਸੇ ਦਾ ਕਿਲਾ ਹੈ ਅਤੇ ਆਪਣੀ ਵਡੀਆਂ ਗੋਲ ਮੀਨਾਰਾਂ ਕਰਕੇ ਮਸ਼ਹੂਰ ਹੈ ! ਇਥੋਂ ਗੁਰੂ ਜੀ ਅਗੇ ਤਕ-ਸੰਗ (ਸ਼ੇਰ ਗੁਫਾ) ਗਏ ! ਗੁਰੂ ਜੀ ਭੂਟਾਨ ਵਿਚ 'ਹਾ ਅਤੇ ਪਾਰੋ' ਵੀ ਗਏ ਜਿਥੇ ਤਿੱਬਤੀ ਲਾਮਾ (ਬੋਧ ਧਰਮ) ਦੇ ਆਸ਼ਰਮ ਨੇ !ਇਹ ਆਸ਼ਰਮ ਧਾਰਮਿਕ ਚਿਤਰਕਾਰੀ, ਕਲਾ ਅਤੇ ਹਥ ਲਿਖਤਾਂ ਦਾ ਖਜ਼ਾਨਾ ਹੈ ਯਾਨੀ ਕਿ ਬੇਸ਼ੂਮਾਰ ਨੇ ! ਇਹ ਵੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੀ ਹਥ ਦੀ ਬਣਾਈ ਹੋਈ ਇਕ ਫੋਟੋ (ਚਿਤਰ) ਵੀ ਇਥੇ ਹੈ !ਇਥੇ ਦੇ ਲੋਕਾਂ ਦਾ ਇਹ ਯਕੀਨ ਹੈ ਕਿ ਗੁਰੂ ਜੀ ਨੇ ਇਥੇ ਰਾਕਸ਼ ਅਤੇ ਸ਼ੇਰਾਂ ਨੂ ਵੀ ਪਾਲਤੂ ਬਣਾ ਛਡਿਆ ਸੀ ! ਸ਼ੇਰ ਗੁਫਾ ਗੁਰੂ ਜੀ ਦੀ ਇਸੇ ਸਾਖੀ ਦਾ ਸਬੂਤ ਹੈ !

ਸਿਖ ਇਤਹਾਸ ਵਿਚ ਸ਼ੇਰ ਗੁਫਾ ਦਾ ਜਿਕਰ ਇੰਜ ਆਓਂਦਾ ਹੈ, "ਇਸ ਇਲਾਕੇ ਵਿਚ ਇਕ ਥਾਂ ਹਜ਼ਾਰਾਂ ਹੀ ਸ਼ੇਰ ਸੀ ! ਗੁਰੂ ਜੀ ਨੇ ਮਰਦਾਨਾ ਨੂ ਰਬਾਬ ਵਜਾਓਣ ਲਈ ਕਿਹਾ ! ਰਬਾਬ ਦੀ ਮਿਠੀ ਧੁਨ ਸੁਣ ਕੇ ਸ਼ੇਰਾਂ ਦੇ ਦਿਲ ਮੋਮ ਹੋ ਗਏ ਅਤੇ ਓਹ ਗੁਰੂ ਜੀ ਕੋਲ ਹਾਜ਼ਿਰ ਹੋਏ ! ਗੁਰੂ ਜੀ ਨੇ ਓਹਨਾ ਨੂ ਪੁਛਿਆ, "ਤੁਸੀਂ ਇਥੇ ਕਿਓਂ ਆਏ ਹੋ "? ਓਹਨਾ ਨੇ ਜਵਾਬ ਦਿੱਤਾ ਕਿ, "ਆਪ ਜੀ ਦੇ ਦਰਸਨ ਕਰਕੇ ਸਾਨੂ ਬੋਲਣ ਦੀ ਤਾਕ਼ਤ ਮਿਲੀ ਹੈ ! ਸਾਡੇ ਪਿਛਲੇ ਜਨਮ ਦੇ ਪਾਪਾਂ ਕਰਕੇ ਸਾਨੂ ਇਹ ਜਨਮ ਮਿਲਿਆ ਹੈ, ਸਾਨੂ ਇੰਜ ਜਾਪਦਾ ਹੈ ਕਿ ਤੁਸੀਂ ਸਾਨੂ ਮੂਕਤ ਕਰਨ ਲਈ ਜਦੋਂ ਲੁਮ੍ਪੁੰਗ ਯੂਨਿਵਰਸਿਟੀ ਮੇਰਾ ਜਾਣਾ ਹੋਇਆ ਤਾਂ ਮੈਂ ਓਥੋਂ ਦੇ ਪ੍ਰਮੁਖ ਲਾਮਾ ਨੂ ਮਿਲਿਆ ! ਉਸਨੇ ਮੈਨੂ ਦਸਿਆ ਕਿ ਗੁਰੂ ਨਾਨਕ ਜੀ ਲਹਾਸਾ ਦੇ ਰਸਤੇ ਤਵਾਂਗ ਤੋਂ ਹੁੰਦੇ ਹੋਏ ਲੁਮ੍ਪੁੰਗ ਪੁਜੇ ਸੀ ਅਤੇ ਇਥੇ ਕੁਝ ਦਿਨ ਠਹਿਰੇ ਵੀ ਸੀ! ਉਸਨੇ ਮੈਨੂ ਇਕ ਕਰੀਬਨ ੨੦ ਫੁੱਟ ਦੀ ਇਕ ਮੂਰਤ ਵਿਖਾਈ ਜੋ ਉਸਨੇ ਗੁਰੂ ਨਾਨਕ ਜੀ ਦੀ ਦੱਸੀ, ਜਿਸ ਦੀ ਮੈਂ ਫੋਟੋ ਵੀ ਮੈਂ ਖਿਚ ਲਈ ! ਉਸਨੇ ਮੈਨੂ ਇਹ ਵੀ ਦਸਿਆ ਕਿ ਗੁਰੂ ਨਾਨਕ ਜੀ ਦਾ ਲਹਾਸਾ ਤੋਂ ਆ ਓਨ ਦਾ ਰਸਤਾ ਤਕਰੀਬਨ ਉਹੋ ਹੀ ਸੀ ਜਿਸ ਤੇ ਚਲ ਕੇ ਦਲਾਈ ਲਾਮਾ ਲਹਾਸਾ (ਤਿੱਬਤ) ਤੋਂ ਹਿੰਦੁਸਤਾਨ ਪੁਜੇ ਸੀ ! ਗੁਰੂ ਨਾਨਕ ਜੀ ਨੇ ਆਪਣੇ ਚਰਨ ਇਸ ਆਸ਼ਰਮ ਵਿਚ ਸੰਨ ੧੫੧੬ ਵਿਚ ਪਾਏ ਸੀ, ਇਥੇ ਗੁਰੂ ਰਿਮ੍ਪੋਚੇ ਨੂ ਮੰਨ ਵਾਲਿਆਂ ਨੇ ਆਪਣੀਆਂ ਕੁਝ ਸ਼ੰਕਾ ਦੂਰ ਕਰਨ ਲਈ ਗੁਰੂ ਜੀ ਅਗੇ ਬੇਨਤੀ ਕੀਤੀ ਜੋ ਓਹਨਾ ਦੂਰ ਕਰ ਕੇ ਓਹਨਾ ਨੂ ਸਤਿਨਾਮ ਦਾ ਉਪਦੇਸ ਦਿੱਤਾ !

ਗੁਰੂ ਨਾਨਕ ਜੀ ਨਾਗੁਲਾ ਹੁੰਦੇ ਹੋਏ ਫੇਰ ਪੰਜਵੀਂ ਵਾਰ ਤਿੱਬਤ ਆਏ ਅਤੇ ਲਹਾਸਾ ਪੁਜੇ ! ਲਹਾਸਾ ਵਿਚ ਗੁਰੂ ਨਾਨਕ ਜੀ ਦਲਾਈ ਲਾਮਾ ਦੇ ਮਸ਼ ਹੂਰ ਆਸ਼ਰਮ ਪੋਟਾਲਾ ਗਏ ! ਉਸ ਵੇਲੇ ਤਿੱਬਤ ਵਿਚ ਲਾਮਿਆਂ ਦੇ ਦੋ ਗਰੁਪ ਸੀ ਜਿਹਨਾ ਵਿਚੋਂ ਇਕ ਗਰੁਪ ਕਰਮਾਪਾ ਦੀ ਤਾਕਤ ਘਟ ਹੋ ਰਹੀ ਸੀ ਅਤੇ ਦੂਜੇ ਗਰੁਪ ਗੇਲੁਗ ਪਾ ਦੀ ਤਾਕਤ ਵਧ ਰਹੀ ਸੀ ! ਇਹ ਕਰਮਾਪਾ ਵਾਲਾ ਗਰੁਪ ਹੀ ਗੁਰੂ ਨਾਨਕ ਜੀ ਨੂ ਮਨਣ ਵਾਲਿਆਂ ਦਾ ਹੈ !

ਦਸਦੇ ਨੇ ਕਿ ਗੁਰੂ ਨਾਨਕ ਜੀ ਨੇ ਦੂਜੇ ਗਰੁਪ ਦੇ ਲਾਮਿਆਂ ਨਾਲ ਪੋਟਾਲਾ ਵਿਖੇ ਗਲ ਬਾਤ ਕੀਤੀ ਅਤੇ ਉਸਨੁ ਖੂਨ ਖਰਾਬਾ ਕਰਨ ਤੋਂ ਰੋਕਿਆ ! ਜਦੋਂ ਗੁਰੂ ਜੀ ਲਹਾਸਾ ਵਿਚ ਠਹਿਰੇ ਹੋਏ ਸੀ, ਓਹ ਓਥੋਂ ਦੇ ਵੱਡੇ ਮਸ਼ਹੂਰ ਆਸ਼ਰਮਾ ਨੂ ਵੇਖਣ ਲਈ ਗਏ ! ਇਕ ਆਸ਼ਰਮ ਵਿਚ ਜਿਥੇ ਗੁਰੂ ਨਾਨਕ ਜੀ ਨੂ ਕੁਝ ਪ੍ਰਸ਼ਾਦਾ ਛਕਣ ਲਈ ਦਿੱਤਾ ਗਿਆ ਸੀ, ਓਹਨੇ ਨੂ ਕੁਝ ਪ੍ਰਸ਼੍ਨਾ ਦੇ ਜਵਾਬ ਦੇਣ ਲਈ ਬੇਨਤੀ ਕੀਤੀ ਗਈ ! ਗੁਰੂ ਜੀ ਨੇ ਬੜੀ ਹੀ ਨਿਮਰਤਾ ਨਾਲ ਇਹਨਾ ਦੇ ਜਵਾਬ ਦਿੱਤੇ !

ਲਹਾਸਾ ਤੋਂ ਚਲ ਕੇ ਗੁਰੂ ਜੀ ਤਿੱਬਤੀਆਂ ਦੇ ਸਾਮਏ ਆਸ਼ਰਮ ਜਾ ਪੁੱਜੇ ! ਇਥੇ ਗੁਰੂ ਜੀ ਨੇ ਧਾਰਮਿਕ ਵਿਚਾਰ ਵਟਾਂਦਰਾ ਕੀਤਾ ! ਸਾਮ ਏ ਤੋਂ ਗੁਰੂ ਜੀ ਲਾ ਖਾਨਯਾ ਆਏ ਅਤੇ ਚ ਯਾਰ੍ਗਾਪਚੁ ਨਦੀ ਦੇ ਕਿਨਾਰੇ ਚਲਦੇ ਹੋਏ (ਅਰੁਣਾਚਲ ਪਰਦੇਸ) ਹਿੰਦੁਸਤਾਨ ਵਿਚ ਦਾਖਿਲ ਹੋਏ ਅਤੇ ਪੇਮੋਸ਼ੁਬੂ ਪੁਜੇ ! ਇਹ ਬੜਾ ਹੀ ਘਨੇਰਾ ਕੁਦਰਤੀ ਜੰਗਲ ਹੈ, ਇਸ ਵਿਚ ਸੋਹਣੇ ਸੋਹਣੇ ਫੁਲ ਮੀਲਾਂ ਦੂਰ ਤਕ ਖਿਲਰੇ ਪਏ ਹੁੰਦੇ ਨੇ !

ਸਾਮਏ ਆਸ਼੍ਰਮ ਤੋਂ ਚੱਲ ਕੇ ਗੁਰੂ ਜੀ ਦਖਣ ਨੂ ਹਿੰਦੁਸਤਾਨ ਵੱਲ ਚੱਲ ਪਏ ! ਲਾ-ਖਾਨਯਾ ਨੂ ਪਾਰ ਕਰਕੇ ਗੁਰੂ ਜੀ ਮੇਨ੍ਚੁਕਾ ਆਏ ਜਿਥੇ ਕਿ, ਕਿਹਾ ਜਾਂਦਾ ਹੈ ਕਿ ਸ਼ਿਵ ਜੀ ਮਹਾਰਾਜ ਨੇ ਵੀ ਤੱਪ ਕੀਤਾ ਸੀ ! ਗੁਰੂ ਨਾਨਕ ਜੀ ਦਾ ਮੰਨ ਇਸ ਸੋਹਣੀ-ਸ਼ਾਂਤ ਥਾਂ ਤੇ ਲੱਗ ਗਿਆ ਅਤੇ ਓਹਨਾ ਇਥੇ ਕੁਝ ਦਿਨ ਅਕਾਲ ਪੁਰਖ ਦਾ ਧਿਆਨ ਅਤੇ ਸਿਮਰਨ ਕੀਤਾ ! ਇਥੋਂ ਗੁਰੂ ਜੀ ਤਿੱਬਤ ਚਲੇ ਗਏ ਜਿਥੋਂ ਫਿਰ ਓਹ ਆਪਣੇ ਨਾਲ ਆਪਣੇ ਨਵੇਂ ਚੇਲਿਆਂ ਨੂ ਜੋ ਮੇਮ੍ਬਾ ਮੱਤ ਦੇ ਸੀ ਅਤੇ ਡਾਕਬੋ - ਕੋੰਗਬਾ ਇਲਾਕੇ ਤੋਂ ਸੀ, ਓਹਨਾ ਨੂ ਆਪਣੇ ਨਾਲ ਲਿਆਏ ਅਤੇ ਇਥੇ ਮੇਨ੍ਚੁਕਾ ਵਿਚ ਵਸਾਇਆ ! ਇਥੋਂ ਫਿਰ ਗੁਰੂ ਜੀ ਤਿੱਬਤ ਦੀ ਗੇੱਲਿੰਗ-ਟੁਟਿੰਗ ਵਾਦੀ ਵੱਲ ਚਲੇ ਗਏ !

ਪੇਮੋਸ਼ੁਬੂ ਦੇ ਲਾਗੇ ਸੇਗੋੰਗ-ਦੋਰ੍ਗੀਲਿੰਗ ਪਹਾੜੀ ਦੀ ਚੋਟੀ ਤੇ ਤਿੱਬਤੀਆਂ ਦਾ ਇਕ ਮੰਦਰ (ਗੋਮ੍ਫਾ) ਹੈ ! ਇਥੇ ਬੁਧ ਦੀ ਮੂਰਤ ਦੇ ਨਾਲ ਨਾਲ ਗੁਰੂ ਨਾਨਕ ਜੀ ਦੀ ਇਕ ਆਦਮ ਕਦ ਮੂਰਤ ਵੀ ਹੈ, ਜਿਸਨੂ ਕਿ ਇਥੋਂ ਦੇ ਲੋਕਲ ਵਸਨੀਕ ਮੇਮ੍ਬਾ ਕਬੀਲੇ ਵਾਲੇ ਪੁਜਦੇ ਨੇ ! ਹਰ ਸਾਲ ਜਨਵਰੀ ਦੇ ਮਹੀਨੇ ਵਿਚ ਇਕ ਸਲਾਨਾ ਜੋੜ ਮੇਲਾ ਵੀ ਇਥੇ ਮਨਾਇਆ ਜਾਂਦਾ ਹੈ ! ਇਕ ਲਾਮਾ ਨੇ ਇਸ ਲਿਖਾਰੀ ਨੂ ਦਸਿਆ ਕਿ, "ਆਸ਼ਰਮ ਵਿਚ ਗੁਰੂ ਜੀ ਦੇ ਸਬਦਾਂ ਦੀ ਇਕ ਕਿਤਾਬ ਸੁਰਖਿਅਤ ਸੀ ਜੋ ਕਿ ਓਹਨਾ ਦੀ ਜੁਬਾਨ ਵਿਚ ਹੀ ਸੀ ਪਰ ਪੰਜਾਹ ਸਾਲ ਪਹਿਲਾਂ ਅੱਗ ਲਗ ਜਾਣ ਕਰਕੇ ਓਹ ਕਿਤਾਬ ਵੀ ਨਹੀ ਸੀ ਬਚ ਸਕੀ "! ਇਸ ਆਸ਼ਰਮ ਦਾ ਮੁਖ ਲਾਮਾ ਗਯਾ ਅਤੇ ਅਮ੍ਰਿਤਸਰ ਦੀ ਤੀਰਥ ਯਾਤਰਾ ਕਰਦਾ ਰਹਿੰਦਾ ਹੈ !

ਕਿਹਾ ਜਾਂਦਾ ਹੈ ਗੁਰੂ ਨਾਨਕ ਜੀ ਮੇਨ੍ਚ੍ਕਾ ਵਿਚ ਸ਼ੇਖਰ-ਭੁਮ੍ਜਾ ਅਤੇ ਦੋਜੀਲਿੰਗ ਵਾਦੀ ਵਿਚ ਵੀ ਗਏ ! ਇਹਨਾ ਥਾਵਾਂ ਤੇ ਹਰ ਸਾਲ ਫਰਵਰੀ ਦੇ ਮਹੀਨੇ ਜੋੜ ਮੇਲੇ ਲੱਗਦੇ ਨੇ ! ਇਹ ਜੋੜ ਮੇਲੇ ਗੁਰੂ ਜੀ ਦੇ ਇਹਨਾ ਇਲਾਕਿਆਂ ਵਿਚ ਆਓਣ ਦੀ ਯਾਦ ਬਣਾਈ ਰਖਣ ਲਈ ਵੀ ਮਨਾਏ ਜਾਂਦੇ ਨੇ ! ਇਹਨਾ ਪੁਰਬਾਂ ਦੀ ਤਰੀਕ ਅਤੇ ਵਾਰ ਓਹ ਆਪਣੇ ਤਿੱਬਤੀ ਕਲੇਨਡਰ ਨਾਲ ਕੱਡਦੇ ਨੇ !

ਮੇਨ੍ਚੁਕਾ ਦੇ ਨੇੜੇ ਤੇੜੇ ਹੀ ਬਰਫ਼ ਦੀ ਇਕ ਚਿੱਟੀ ਗੁਫਾ ਹੈ ! ਕਹਿੰਦੇ ਨੇ ਕਿ ਗੁਰੂ ਨਾਨਕ ਜੀ ਨੇ ਇਸ ਗੁਫਾ ਵਿਚ ਵੀ ਤੱਪ (ਸਿਮਰਨ) ਕੀਤਾ ਸੀ ! ਇਥੋਂ ਦੇ ਲੋਕ ਦਸਦੇ ਨੇ ਕਿ ਗੁਰੂ ਜੀ ਇਸ ਇਲਾਕੇ ਵਿਚ ਤਿਨ ਮਹੀਨੇ ਰਹੇ ਸੀ ! ਮੇਮ੍ਬਾ ਲੋਕਾਂ ਨੇ ਦਸਿਆ ਕਿ ਗੁਰੂ ਜੀ ਨੇ ਓਹਨਾ ਨੂ ਦਖਣੀ ਤਿੱਬਤ ਚੋਂ ਲਿਆ ਕੇ ਇਥੇ ਵਸਾਇਆ ਸੀ ਅਤੇ ਓਹ ਇਸ ਨਵੀਂ ਥਾਂ ਤੇ ਪਹਿਲੀ ਥਾਂ ਨਾਲੋਂ ਜਿਆਦਾ ਖੁਸ਼ਹਾਲ ਨੇ ! ਆਪਣੇ ਗੀਤਾਂ ਵਿਚ ਓਹ ਗੁਰੂ ਜੀ ਦਾ ਧਨਵਾਦ ਅਤੇ ਸਤਿਕਾਰ ਕਰਦੇ ਨੇ !

ਮੇਨ੍ਚੁਕਾ ਤੋਂ ਗੁਰੂ ਨਾਨਕ ਜੀ ਤ੍ਸਾੰਗਪੋ ਨਦੀ (ਸਿਆੰਗ ਨਦੀ ) ਦੇ ਕੰਡੇ ਚਲਦੇ ਹੋਏ ਦਖਣੀ ਤਿਬਬਤ ਦੇ ਗੇਲਿੰਗ ਅਤੇ ਟੁਟਿੰਗ ਜਾ ਪੁੱਜੇ ! ਇਥੇ ਦੇ ਤਿੱਬਤੀ ਮੰਦਰ ਵਿਚ ਗੁਰੂ ਨਾਨਕ ਜੀ ਨੂ ਵੀ ਪੁਜਿਆ ਜਾਂਦਾ ਹੈ ! ਇਥੋਂ ਫਿਰ ਨਦੀ ਦੇ ਕੰਡੇ ਚਲਦੇ ਹੋਏ ਗੁਰੂ ਜੀ ਨੇ ਸੈਦਯਾ ਪਾਰ ਕੀਤਾ ਫਿਰ ਅਗੇ ਤੇਜੁ ਹੁੰਦੇ ਹੋਏ ਕੱਤਕ ਦੀ ਪੁਨਿਆ ਨੂ ਗੁਰੂ ਜੀ ਬ੍ਰਹਮ ਕੁੰਡ ਪੁੱਜ ਗਏ ! ਇਥੇ ਗੁਰੂ ਜੀ ਨੇ ਪਰਸੁਰਾਮ ਦੀ ਯਾਦ ਵਿਚ ਹੁੰਦੇ ਮੇਲੇ ਦਾ ਅਨੰਦੁ ਮਾਣਿਆ ! ਇਸ ਪਰਸੁਰਾਮ ਨੇ ਹੀ ਬ੍ਰਹ੍ਮ੍ਕੁੰਡ ਵਿਚੋਂ ਬ੍ਰਹਮ-ਪੁਤਰ ਨਦੀ ਕਡੀ ਸੀ !

ਇਥੋਂ ਚੱਲ ਕੇ ਗੁਰੂ ਜੀ ਨੇ ਅਰੁਣਾਚਲ ਪਰਦੇਸ ਦੇ ਪੂਰਬੀ ਹਿੱਸੇ ਥਾਣੀ ਵਾਲੋੰਗ ਪੁੱਜੇ ! ਦੱਸਦੇ ਨੇ ਕਿ ਗੁਰੂ ਜੀ ਇਥੋਂ ਅਗੇ ਚੀਨ ਦੇ ਰੀਮਾ ਸ਼ਹਿਰ ਗਏ ,ਫਿਰ ਵਾਪਸ ਆ ਕੇ ਅਸਾਮ ਦੇ ਤਿਨਸੁਕਿਆ, ਡਿਬ੍ਰੂਗੜ੍ਹ ਅਤੇ ਸ਼ਿਬ ਸਾਗਰ ਵੀ ਗਏ ! ਤਿਨਸੁਕਿਆ ਵਿਖੇ ਸੰਕਰ ਦੇਬ ਦੇ ਮਨਣ ਵਾਲੇ ਹਰ ਸਾਲ ਗੁਰਪੁਰਬ ਤੇ ਗੁਰੂਦਵਾਰਾ ਸਾਹਿਬ ਵੀ ਜਾਂਦੇ ਨੇ ਕਿਓਂਕਿ ਓਹਨਾ ਦਾ ਮਨਣਾ ਹੈ ਕਿ ਗੁਰੂ ਨਾਨਕ ਜੀ, ਸੰਕਰ ਦੇਬ ਦੇ ਗੁਰ ਭਾਈ ਸੀ ਅਤੇ ਇੰਜ ਓਹ ਗੁਰੂ ਜੀ ਦੇ ਇਸ ਇਲਾਕੇ ਵਿਚ ਆਓਣ ਦਾ ਪੁਰਬ ਮਨਾ ਲੈਂਦੇ ਨੇ ! ਸ਼ਿਬ ਸਾਗਰ ਤੋਂ ੧੮ ਕਿਲੋ ਮੀਟਰ ਅਗੇ ਇਕ ਪੁਰਾਣੇ ਰਾਜ ਸਵਰਣਪੁਰ ਦੇ ਖੰਡਹਰ ਨੇ, ਜਿਥੇ ਗੁਰੂ ਨਾਨਕ ਜੀ ਗਏ ਸੀ ਅਤੇ ਓਥੋਂ ਦੇ ਰਾਜੇ ਨਾਲ ਧਾਰਮਿਕ ਚਰਚਾ ਵੀ ਕੀਤੀ ਸੀ ਜਿਸ ਕਰ ਕੇ ਓਹ ਰਾਜਾ ਗੁਰੂ ਜੀ ਦਾ ਸਿਖ (ਚੇਲਾ) ਬਣ ਗਿਆ ਸੀ !

ਗੁਰੂ ਨਾਨਕ ਜੀ ਦੀ ਅਗਲੀ ਤਿੱਬਤ ਫੇਰੀ ਓਹਨਾ ਦੇ ਪੂਰਬੀ ਏਸਿਆ ਤੋਂ ਵਾਪਸ ਆਓਣ ਤੋਂ ਬਾਦ ਹੀ ਸ਼ੁਰੂ ਹੋਈ ਸੀ ! ਭਾਈ ਬਾਲਾ ਜੀ ਦੀ ਜਨਮ ਸਾਖੀ ਵਿਚ ਦਸਿਆ ਹੈ ਕਿ ਸਿਲ੍ਮਿਲਾ ਦ੍ਵੀਪ ਅਤੇ ਸੁਵਰਨ ਪੁਰ ਤੋਂ ਚੱਲ ਕੇ ਗੁਰੂ ਜੀ ਫੇਰ ਦੁਬਾਰਾ ਸੁਮੇਰ ਪਰਬਤ ਤੇ ਗਏ ! ਡਾਕਟਰ ਸੁਰਿੰਦਰ ਸਿੰਘ ਕੋਹਲੀ ਲਿਖਦੇ ਨੇ ਕਿ ਸੰਨ ੧੫੧੭ ਵਿਚ ਗੁਰੂ ਨਾਨਕ ਜੀ ਚੀਨ ਦੇ ਸਿਨਕਿਆਂਗ ਤੋਂ ਹੁੰਦੇ ਹੋਏ ਕਸ਼ਮੀਰ ਆਏ ! ਚੀਨ ਤੋਂ ਵਾਪਸੀ ਵਿਚ ਗੁਰੂ ਜੀ ਬਹੁਤ ਦੂਰ ਨਾਨਕਿੰਗ ਤਕ ਗਏ ! ਛਿਮੇਦ ਰਿੰਗਦਜਿਨ ਰਿਮਪੋਛੇ ਦੇ ਨਾਲ ਇਸ ਲਿਖਾਰੀ ਵੱਲੋਂ ਕੀਤੀ ਗਈ ਗੱਲ ਵਿਚ ਇਹ ਭੇਦ ਵੀ ਖੁਲਿਆ ਕਿ ਗੁਰੂ ਨਾਨਕ ਜੀ ਚੀਨ ਤੋਂ ਮਸ਼ ਹੂਰ ਕੋਕੋ ਨੂਰ ਝੀਲ ਤੋਂ ਹੁੰਦੇ ਹੋਏ ਤਿੱਬਤ ਦੇ ਉਤ੍ਤਰੀ ਹਿੱਸੇ ਵੱਲੋਂ ਵਾਪਸ ਆਏ ਸੀ ! ਕੋਕੋ ਨੂਰ ਝੀਲ ਦੇ ਇਲਾਕੇ ਦਾ ਮਨਿਆ ਪਰ੍ਮਨਿਆ ਬੰਦਾ ਵੀ ਸਹਿਜੇ ਹੀ ਗੁਰੂ ਜੀ ਦਾ ਸਿਖ (ਚੇਲਾ) ਬਣ ਗਿਆ ਸੀ ! ਉੱਤਰੀ - ਪੂਰਬੀ ਤਿੱਬਤ ਤੋਂ ਬਾਦ ਗੁਰੂ ਜੀ ਇਕ ਵਾਰੀ ਫੇਰ ਲਹਾਸਾ, ਮਾਨਸਰੋਵਰ, ਅਤੇ ਗਾਰੁ ਹੁੰਦੇ ਹੋਏ ਪੁਡੋਕ ਅਤੇ ਪੁੰਗਜੋਂਗ ਝੀਲ ਵੱਲੋਂ ਹੁੰਦੇ ਹੋਏ ਚੁਸ਼ੁਲ ਦੇ ਰਸਤੇ ਲਦਾਖ ਪੁਜੇ !

Gurudwara Datun Sahib--LEH

ਗੁਰੂ ਨਾਨਕ ਜੀ ਦੀ ਵਾਪਸੀ ਯਾਤਰਾ ਕਸ਼ਮੀਰ ਤੋਂ ਹੁੰਦੇ ਹੋਏ ਸੀ ! ਗੁਰੂ ਜੀ ਕਸ਼ਮੀਰ ਵਿਚ ਚੀਨ ਦੇ ਕਾਸ਼ਗਾਰ ਅਤੇ ਯਾਰ ਕੰਦ ਅਤੇ ਕਰਾਕੋਰਮ ਦੇ ਰਸਤੇ ਤੋਂ ਹੁੰਦੇ ਹੋਏ ਲੇਹ ਪੁੱਜੇ !ਇਹ ਕਹਿਣਾ ਹੈ ਡਾਕਟਰ ਕੋਹਲੀ ਦਾ ਪਰ ਡਾਕਟਰ ਫੌਜਾ ਸਿੰਘ ਅਤੇ ਡਾਕਟਰ ਕਿਰਪਾਲ ਸਿੰਘ ਜੀ ਦਾ ਇਹ ਕਹਿਣਾ ਹੈ ਕਿ ਗੁਰੂ ਜੀ ਮਾਨਸਰੋਵਰ ਤੋਂ ਚੱਲ ਕੇ ਚੁਸ਼ੁਲ ਹੁੰਦੇ ਹੋਏ ਲੇਹ ਪੁੱਜੇ ! ਇਹ ਜੋ ਦੂਜਾ ਰਸਤਾ ਲਿਖਿਆ ਇਹੋ ਹੀ ਸਹੀ ਜਾਪਦਾ ਹੈ ਅਤੇ ਅਸੀਂ ਇਸੇ ਰਸਤੇ ਥਾਣੀ ਅਗੇ ਵਧ ਦੇ ਹਾਂ !

ਲੇਹ ਦੇ ਲਾਗੇ ਹੀ ਇਕ ਦਰਖਤ ਹੈ ਜਿਹਦੇ ਹੇਠਾਂ ਬੈਠ ਕੇ ਗੁਰੂ ਜੀ ਨੇ ਉਪਦੇਸ ਦਿੱਤਾ ਸੀ ! ਇਥੋਂ ਦੇ ਲੋਕਲ ਵਸਨੀਕਾਂ ਵੱਲੋਂ ਇਹ ਦਰਖਤ ਪਵਿਤਰ ਮਨਿਆ ਜਾਂਦਾ ਹੈ ! ਇਸਨੁ ਤੁਸੀਂ ਹੇਠਲੀ ਫੋਟੋ ਵਿਚ ਵੀ ਵੇਖ ਸਕਦੇ ਹੋ ਅਤੇ ਇਥੇ ਹੁਣ ਗੁਰੂਦਵਾਰਾ ਵੀ ਬਣਿਆ ਹੋਇਆ ਹੈ !

Gurudwara Leh

Gurudwara entrance - LEH

ਲੇਹ ਤੋਂ ਗੁਰੂ ਜੀ ਲਦਾਖ ਵਿਚ ਬਹੁਤੀਆਂ ਥਾਵਾਂ ਤੇ ਗਏ ! ਲੇਹ ਤੋ ਪਛਮ ਵਿਚ 24 ਕਿਲੋ ਮੀਟਰ ਦੂਰ, ਲੇਹ - ਕਾਰਗਿਲ ਸੜਕ ਤੇ ਪਿੰਡ ਬਾਸ੍ਗੋ ਵਿਖੇ, ਸੜਕ ਦੇ ਕੰਡੇ ਕਰੀਬਨ ੮' ਫੁੱਟ ਉੱਚੀ ਅਤੇ ੮' ਫੁੱਟ ਦੀ ਗੋਲਾਈ ਵਿਚ ਇਕ ਵੱਡੀ ਚੱਟਾਨ ਹੈ ! ਇਹ ਅੰਦਰੋਂ ਖੋਖਲੀ ਹੈ ਜਿਸ ਵਿਚ ਸਿਰ, ਮੋਡੇ ਅਤੇ ਬੰਦੇ ਦੇ ਸ਼ਰੀਰ ਦਾ ਉਪਰਲਾ ਹਿੱਸਾ ਬਣਿਆ ਹੋਇਆ ਸਾਫ਼ ਜਾਪਦਾ ਹੈ !

ਇਹ ਗਲ ਇਹਨਾ ਇਲਾਕਿਆਂ ਵਿਚ ਜਿਆਦਾ ਮਸ਼ਹੂਰ ਹੈ ਕਿ ਕੁਝ ਸੌ ਸਾਲ ਪਹਿਲਾਂ ਨਾਨਕ ਸ਼ਾਹ ਯਾਰ੍ਕੰਡ ਤੋਂ ਵਾਪਸ ਆ ਰਿਹਾ ਸੀ, ਤਾਂ ਓਹ ਇਥੇ ਕੁਝ ਚਿਰ ਲਈ ਰੁਕਿਆ ! ਉਸਦੀ ਮਸ਼ਹੂਰੀ ਪਹਿਲਾਂ ਹੀ ਬੜੀ ਦੂਰ ਦੂਰ ਤਕ ਪੁੱਜੀ ਹੋਈ ਸੀ ! ਨਾਨਕ ਸ਼ਾਹ ਤੋਂ ਸਾੜਾ ਰਖਦਿਆਂ ਇਕ ਰਾਕਸ਼ ਨੇ ਯਾ ਕਿਸੇ ਪੁੱਜੇ ਫਾਕ਼ੀਰ ਨੇ ਇਕ ਬੜੀ ਵੱਡੀ ਚੱਟਾਨ ਯਾ ਪਥਰ, ਇਕ ਉੱਚੀ ਪਹਾੜੀ ਤੋਂ ਗੁਰੂ ਨਾਨਕ ਜੀ ਨੂ ਜਾਣ ਤੋਂ ਮਾਰਨ ਲਈ ਓਹਨਾ ਵੱਲ ਰੋਹੜ ਦਿੱਤਾ ! ਪਰ ਇਕ ਚਮਤਕਾਰ ਹੋਇਆ ਅਤੇ ਨਾਨਕ ਸ਼ਾਹ ਬਿਨਾ ਕਿਸੇ ਨੁਕਸਾਨ ਦੇ ਅਤੇ ਯਾ ਬਿਨਾ ਕਿਸੇ ਸੱਟ (ਜਿਸਮਾਨੀ ਜਖ੍ਮ) ਦੇ ਸਹੀ ਸਲਾਮਤ ਬਚ ਕੇ ਬਾਹਰ ਆ ਗਿਆ ਪਰ ਓਹਨਾ ਦੇ ਸ਼ਰੀਰ ਦੀ ਛਾਪ ਉਸ ਚੱਟਾਨ ਯਾ ਪਥਰ ਵਿਚ ਬੜੀ ਡੂੰਗੀ ਛਪ ਗਈ ! ਫੌਜ਼ ਦੀ ਸੜਕ ਬਣਵਾਓਣ ਵਾਲੇ ਇੰਜੀਨੀਅਰਾਂ ਨੇ ਇਸ ਦੇ ਲਾਗੇ ਹੀ ਇਕ ਗੁਰੂਦਵਾਰਾ ਬਣਾਇਆ ਹੈ ਜਿਸਨੂ ਪਥਰ ਸਾਹਿਬ ਕਿਹਾ ਜਾਂਦਾ ਹੈ ! ਹਰ ਐਤਵਾਰ ਅਤੇ ਗੁਰਪੁਰਬ ਨੂ ਲੋਕਲ ਲਦਾਖੀ ਅਤੇ ਫੌਜ਼ ਵਿਚ ਕੰਮ ਕਰਦੇ ਸਿੰਘ ਇਥੇ ਜੋੜ ਮੇਲਾ ਮਨਾਓਂਦੇ ਨੇ !

ਗੁਰੂ ਨਾਨਕ ਜੀ ਕਾਰੁ ਵੀ ਗਏ ਸੀ !"ਓਥੇ ਕਾਰੁ ਦੇ ਲਾਗੇ ਛੋਟੀ ਜਹੀ ਝੋਪੜੀ ਵਾਂਗ ਦੀ ਦੋ ਥਾਂਵਾਂ ਬਣੀਆਂ ਨੇ, ਜਿਥੇ ਲੋਕੀ ਸਿਰਫ ਗੁਰੂ ਨਾਨਕ ਜੀ ਦੀ ਹੀ ਪੂਜਾ ਕਰਦੇ ਨੇ ਹੋਰ ਕਿਸੇ ਦੀ ਨਹੀ ! ਇਹ ਗੁਰੂ ਨਾਨਕ ਜੀ ਦਾ ਅਸਰ ਇਥੋਂ ਦੇ ਲੋਕਾਂ ਦੇ ਜਿੰਦਗੀ ਵਿਚ ਵਿਖਾਈ ਦੇਣ ਦਾ ਇਕ ਵੱਡਾ ਸਬੂਤ ਹੈ ! ਅਜੇ ਹੋਰ ਕੋਈ ਗੁਰਦੁਆਰਾ ਸਾਹਿਬ ਓਥੇ ਨਹੀ ਬਣਿਆ ਹੈ" ! ਗੁਰੂ ਨਾਨਕ ਜੀ ਦੀ ਅਗਲੀ ਮੰਜ਼ਿਲ ਲੇਹ ਦੇ ਦਖਣ ਵੱਲ ੪੦ ਕਿਲੋ ਮੀਟਰ ਅਗੇ ਹੇਮੁਸ ਗੋਮ੍ਫਾ ਨਾ ਦਾ ਤਿੱਬਤੀ ਮਠ ਸੀ ਜਿਥੇ ਓਹਨਾ ਤਿੱਬਤੀ ਲਾਮਾਵਾਂ ਨਾਲ ਧਾਰਮਿਕ ਚਰਚਾ ਵੀ ਕੀਤੀ ਸੀ ! ਹੇਮੁਸ ਦੇ ਜਿਆਦਾਤਰ ਲੋਕ ਅੱਜ ਵੀ ਇਹ ਯਕੀਨ ਰਖਦੇ ਨੇ ਕਿ ਹੇਮੁਸ ਗੋਮ੍ਫਾ ਨਾ ਦੇ ਇਸ ਤਿੱਬਤੀ ਮਠ ਦਾ ਨੀਂਹ ਪਥਰ ਗੁਰੂ ਨਾਨਕ ਜੀ ਨੇ ਹੀ ਰਖਿਆ ਸੀ ! ਲੇਹ ਤੋਂ ਚਲ ਕੇ ਗੁਰੂ ਜੀ ਕਾਰੁ ਅਤੇ ਹੇਮੁਸ ਹੁੰਦੇ ਹੋਏ ਸ੍ਕ੍ਰ੍ਦੁ ਵੱਲ ਚਲੇ ਗਏ ! ਗੁਰੂ ਜੀ ਬਿਮੁ, ਖਾਲ੍ਤ੍ਸੇ ਸਰ੍ਕੋਟ ਅਤੇ ਜੰਸ੍ਕਾਰ ਨਦੀ ਦੇ ਕੰਡੇ ਚਲਦੇ ਹੋਏ ਪਾਸ੍ਕ ਹੁੰਦੇ ਹੋਏ ਸ੍ਕ੍ਰ੍ਦੁ ਪੁਜੇ ਸੀ ! " ਇਥੇ ਪਹਿਲਾਂ ੧੯੪੯ ਤੋਂ ਪਹਿਲਾਂ ਇਕ ਇਤਿਹਾਸਿਕ ਗੁਰੂਦਵਾਰਾ ਹੁੰਦਾ ਸੀ ਜਿਸ ਬਾਰੇ ਹੁਣ ਕੋਈ ਜਾਣਕਾਰੀ ਨਹੀ ਹੈ" !

ਇਹ ਉਪਰ ਦਸਿਆਂ ਸਭ ਓਹ ਥਾਂਵਾਂ ਨੇ ਜਿਥੇ ਗੁਰੂ ਨਾਨਕ ਜੀ ਤਿੱਬਤੀ ਲਾਮਾਵਾਂ ਨੂ ਮਿਲੇ ਸੀ ! ਗੁਰੂ ਨਾਨਕ ਜੀ ਨੂ ਮਨਣ ਵਾਲੇ ਤਿੱਬਤੀ ਕਬੀਲਿਆਂ ਵਿਚੋਂ ਕਰਮਾਪਾ ਅਤੇ ਨ੍ਯੀਨ੍ਗ੍ਮਾਪਾ ਦੀ ਗਿਣਤੀ ਬਹੁਤ ਹੈ ਜੋ ਕਰੀਬਨ ਇਕ ਲਖ ਦੇ ਕਰੀਬ ਹੈ ! ਇਹਨਾ ਲਾਮਾਵਾਂ ਨੇ ਆਪਣੇ ਤਿੱਬਤੀ ਮੰਦਰ ਯਾ ਮਠ ਬਨਾਏ ਹੋਏ ਨੇ ਜਿਥੇ ਇਹਨਾ ਨੇ ਮਹਾਤਮਾ ਬੁਧ ਦੀ ਅਤੇ ਦੂਜੇ ਲਾਮਾਵਾਂ ਦੀ ਮੂਰਤਾਂ ਵੀ ਰਖਿਆਂ ਹੋਈਆ ਨੇ ! ਇਹਨਾ ਕਰਮਾਪਾ ਅਤੇ ਨ੍ਯੀਨ੍ਗ੍ਮਾਪਾ ਦੇ ਮਠਾਂ ਵਿਚ ਉਚੀਆਂ ਉਚੀਆਂ ਗੁਰੂ ਨਾਨਕ ਦੀ ਮੂਰਤਾਂ ਨੇ ਤੇ ਇਹ ਅੱਜ ਵੀ ਗੁਰੂ ਨਾਨਕ ਜੀ ਦੀ ਪੂਜਾ ਕਰਦੇ ਨੇ ! ਇਹ ਲਾਮਾ ਸ੍ਰੀ ਹਰਮੰਦਿਰ ਸਾਹਿਬ ਜੀ ਦੀ ਯਾਤਰਾ ਲਗਾਤਾਰ ਕਰਦੇ ਹੁੰਦੇ ਸੀ ਜਿਸਨੂ ਇਹ ਨਾਨਕ ਲਾਮਾ ਦੀ ਇਕ ਪਵਿਤਰ ਥਾਂ ਮਨਦੇ ਨੇ ਪਰ ਹੁਣ ਇਹਨਾ ਨੇ ਇਥੇ ਅਮ੍ਰਿਤਸਰ ਸਾਹਿਬ ਵਿਚ ਆਓਣਾ ਬੰਦ ਕਰ ਦਿੱਤਾ ਹੈ ਕਿਓਂਕਿ ਇਹਨਾ ਦਾ ਕਹਿਣਾ ਕਿ ਇਥੋਂ ਦੇ ਸੇਵਾਦਾਰ ਓਹਨਾ ਨਾਲ ਚੰਗਾ ਵਰਤਾਰਾ ਨਹੀ ਕਰਦੇ ! ਇਹ ਗੁਰੂ ਨਾਨਕ ਜੀ ਦੇ ਸਰਧਾਵਾਨ ਸਿਖ ਨੇ ਜੋ ਆਪਣੇ ਦਿਲ ਤੋਂ ਗੁਰੂ ਨਾਨਕ ਜੀ ਦੇ ਦੱਸੇ ਰਸਤੇ ਤੇ ਚਲਦੇ ਨੇ ਅਤੇ ਗੁਰੂ ਨਾਨਕ ਜੀ ਦੇ ਸਬਦ ਆਪਣੀ ਤਿੱਬਤੀ ਜੁਬਾਨ ਵਿਚ ਆਪਣੇ ਕੋਲ ਰਖਦੇ ਨੇ ਅਤੇ ਪੜਦੇ ਨੇ ! ਸਾਨੂ ਚਾਹਿਦਾ ਹੈ ਕਿ ਅਸੀਂ ਗੁਰੂ ਨਾਨਕ ਜੀ ਦੀ ਇਹਨਾ ਨਾਮ ਲੇਵਾ ਸੰਗਤਾਂ ਤਿੱਬਤੀ ਲੋਕਾਂ ਨੂ ਪੂਰਾ ਸਨਮਾਨ ਅਤੇ ਪਿਆਰ ਦਿੰਦੇ ਹੋਏ, ਫਿਰ ਤੋਂ ਸਿਖੀ ਅਤੇ ਆਪਣੇ ਨਾਲ ਰਲਾਇਏ !

—————————————————————————————————————————————————-

ਮੈਂ, ਅਜਮੇਰ ਸਿੰਘ ਰੰਧਾਵਾ, ਕਰਨਲ ਡੀ ਐੱਸ ਗਰੇਵਾਲ ਜੀ ਦੀ ਇਸ ਲਿਖਤ ਤੋਂ ਇਤਨਾ ਪ੍ਰਭਾਵਿਤ ਹੋਈਆ ਹਾਂ ਅਤੇ ਮੈਨੂ ਇੰਜ ਜਾਪਦਾ ਹੈ ਕਿ ਕਿ ਜਿਵੇਂ ਮੈਂ ਖੁਦ ਇਹਨਾ ਸਾਰੀ ਥਾਵਾਂ ਦੇ ਦਰਸਨ ਕਰ ਲਏ ਹੋਣ, ਓਹਨਾ ਦੀ ਲੇਖਣੀ ਦਾ ਇੰਨਾ ਡੂੰਗਾ ਅਸਰ ਮੇਰੇ ਤੇ ਪਿਆ ਕਿ ਮੈਂ ਓਹਨਾ ਦੇ ਇਸ ਮੂਲ ਅੰਗ੍ਰੇਜ਼ੀ ਲੇਖ ਨੂ ਇਕ ਬ੍ਲਾਗ ਬਣਾ ਕੇ ਹੋਰਨਾ ਸਰਧਾਵਾਨ ਅਤੇ ਗੁਰੂ ਨਾਨਕ ਜੀ ਦੀ ਨਾਮ ਲੇਵਾ ਸੰਗਤ ਲਈ ਉਤਾਰਾ ਕੀਤਾ ਕਿ ਲੋਕੀ ਇਹ ਜਾਣ ਸਕਣ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇਹਨਾ ਦੁਰਗਮ ਪਹਾੜੀ ਇਲਾਕਿਆਂ ਵਿਚ ਪੈਦਲ ਟੁਰਦੇ ਹੋਏ ਲਦਾਖ, ਚੀਨ, ਨੇਪਾਲ, ਸਿਕਿਮ, ਭੂਟਾਨ, ਅਰੁਣਾਚਲ ਪਰਦੇਸ ਅਤੇ ਅਸਾਮ ਦੀ ਯਾਤਰਾ ਕੀਤੀ ਅਤੇ ਲੋਕਾਂ ਨੂ ਸੱਚੇ ਨਾਮ ਦਾ ਉਪਦੇਸ ਦਿੱਤਾ ਅਤੇ ਇਕ ਅਕਾਲ ਪੁਰਖ ਨਾਲ ਜੋੜਿਆ ਜਦਕਿ ਇਹਨਾ ਰਸਤਿਆਂ ਤੇ ਜਾਣ ਲਈ ਕੋਈ ਚੰਗੇ ਰਸਤੇ ਅਤੇ ਸਾਧਨ ਨਹੀ ਸੀ, ਨਾ ਹੀ ਕਿਧਰੇ ਨਦੀ ਪਾਰ ਕਰਨ ਲਈ ਪੁਲ ਹੁੰਦੇ ਸੀ ਅਤੇ ਨਾ ਹੀ ਰਾਤ ਕੱਟਣ ਲਈ ਧਰਮਸਾਲ ? ਫਿਰ ਵੀ ਧਨ ਗੁਰੂ ਨਾਨਕ ਜਿਸ ਨੇ ਪੈਦਲ ਟੂਰ ਕੇ ਵੀ ਲੋਕਾਂ ਨੂ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਿਆ, ਜਿਥੇ ਜਿਥੇ ਗੁਰੂ ਜੀ ਗਏ ਸੀ, ਅੱਜ ਵੀ ਜਾਣਾ ਸੌਖਾ ਨਹੀ! ਧਨ ਹੈਂ ਮੇਰੇ ਮਾਲਕਾ - ਹੇ ਗੁਰੂ ਨਾਨਕ ਦੇਵ ਜੀ--ਤੂ ਹੀ ਨਿਰੰਕਾਰ ਹੈਂ ! ਨਿਰੰਕਾਰ ਦੀ ਜੋਤ ਹੈਂ, ਨਿਰੰਕਾਰ ਦਾ ਰੂਪ ਹੈਂ ! ਆਪਣੇ ਚਰਨਾਂ ਵਿਚ ਦਾਸ ਦੀ ਹਾਜਰੀ ਕਬੂਲ ਕਰ ਮੇਰੇ ਮਾਲਕਾ ਅਤੇ ਸਚ ਦਾ ਰਾਹ ਵਿਖਾ !

ਨਾਨਕਿੰਗ - ਇਸ ਸ਼ਹਿਰ ਦਾ ਨਾਮ ਵੀ ਗੁਰੂ ਨਾਨਕ ਜੀ ਦੀ ਯਾਦ ਨਾਲ ਹੀ ਜੁੜਿਆ ਹੋਈਆ ਹੈ, ਜਰੂਰੀ ਨਹੀ ਕਿ ਗੁਰੂ ਨਾਨਕ ਜੀ ਨਾਨਕਿੰਗ ਗਏ ਵੀ ਹੋਣ, ਓਹਨਾ ਦੀ ਪਵਿਤਰ ਯਾਦ ਵਿਚ ਵੀ ਕਿਸੇ ਥਾਂ ਦਾ ਨਾਮ ਰਖਿਆ ਹੋਈਆ ਹੋ ਸਕਦਾ ਹੈ !

ਕਰਨਲ ਗਰੇਵਾਲ ਜੀ ਨੇ ਮੈਨੂ ਫੋਨ ਕਰ ਕੇ ਇਹ ਸੇਵਾ ਲਾਈ ਸੀ ਕਿ ਇਸ ਲੇਖ ਨੂ ਪੰਜਾਬੀ ਜੁਬਾਨ ਵਿਚ ਲਿਖ ਦੇਵਾਂ ਜਿਸ ਨਾਲ ਵਧ ਤੋਂ ਵਧ ਲੋਕ ਗੁਰੂ ਜੀ ਦੀ ਹਿਮਾਲੇ ਦੀ ਯਾਤਰਾ ਤੋਂ ਜਾਣੁ ਹੋ ਸਕਣ, ਬਹੁਤ ਘਟ ਲੋਕਾਂ ਨੂ ਹੀ ਇਹ ਪਤਾ ਹੈ ਕਿ ਕਿਨੇ ਤਿੱਬਤੀ ਗੁਰੂ ਨਾਨਕ ਜੀ ਨੂ ਮਨਦੇ ਨੇ ਅਤੇ ਓਹਨਾ ਦੀ ਪੂਜਾ ਕਰਦੇ ਨੇ ! ਜਿਥੋਂ ਤਕ ਮੈਂ ਸਮਝਦਾ ਹਾਂ ਕਿ ਇਹ ਸੇਵਾ ਮੈਥੋਂ ਖੁਦ ਗੁਰੂ ਨਾਨਕ ਜੀ ਨੇ ਹੀ ਲਈ ਹੈ, ਕਰਨਲ ਗਰੇਵਾਲ ਤੇ ਇਕ ਜ਼ਰਿਆ ਨੇ ਜਿਹਨਾ ਮੈਨੂ ਮੌਕਾ ਦਿੱਤਾ ! ਸੋ ਆਪ ਸਭ ਦਾ ਧਨਵਾਦੀ ਹਾਂ ਜਿਹਨਾ ਨੇ ਇਹ ਲੇਖ ਪੜਿਆ, ਜੇ ਕੋਈ ਗਲਤੀ ਰਹਿ ਗਈ ਹੋਵੇ ਤੇ ਖਿਮਾ ਕਰਨਾ ਅਤੇ ਸੁਚੇਤ ਕਰਨਾ ਜਿਸ ਨਾਲ ਗਲਤੀ ਸੁਧਾਰੀ ਜਾ ਸਕੇ !

ਸੰਗਤਾਂ ਦੇ ਚਰਨਾ ਦਾ ਦਾਸ

ਅਜਮੇਰ ਸਿੰਘ ਰੰਧਾਵਾ 0091-9811857449

-----------------------------------------------------------

ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਹਿਮਾਲੇ ਯਾਤਰਾ ਕਰਦੇ ਹੋਏ ਰਿਸ਼ੀ ਕਾਗ ਭੂਸ਼ੁੰਡ ਨੂ ਵੀ ਮਿਲੇ ਸੀ, ਤੇ ਇਸ ਰਿਸ਼ੀ ਦਾ ਸਥਾਨ ਵੀ ਹੇਮਕੁੰਟ ਸਾਹਿਬ ਜੀ ਦੇ ਕੋਲ ਹੀ ਹੈ, ਇਥੇ ਇਕ ਪਵਿਤਰ ਸਰੋਵਰ ਹੈ ਜਿਸ ਨੂ ਕਾਗ ਭੂਸ਼ੁੰਡ ਤਾਲ ਕਿਹਾ ਜਾਂਦਾ ਹੈ, ਵੇਖੋ ਬ੍ਲਾਗ http://gurunanakathemkunt.blogspot.com/

-------------------------------------------------------------

ਹੋਰ ਬ੍ਲਾਗ ਵੇਖੋ :-

http://NanakLama.blogspot.com/